''ਹਾਓਡੀ ਮੋਦੀ'' ਪ੍ਰੋਗਰਾਮ ''ਚ ਲੋਕਾਂ ਦਾ ਵੱਡਾ ਇਕੱਠ, ਜਾਣੋ ਕਿਹੋ ਜਿਹੈ ਹਿਊਸਟਨ ਦਾ ਮੌਸਮ

09/23/2019 2:02:12 AM

ਹਿਊਸਟਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਊਸਟਨ ਵਿਚ 50 ਹਜ਼ਾਰ ਲੋਕਾਂ ਨਾਲ ਖਚਾਖਚ ਭਰੇ ਐਨ.ਆਰ.ਜੀ. ਸਟੇਡੀਅਮ ਵਿਚ ਥੋੜੀ ਦੇਰ ਵਿਚ ਸੰਬੋਧਿਤ ਕਰਨ ਵਾਲੇ ਹਨ। ਇਸ ਇਤਿਹਾਸਕ ਰੈਲੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਿਰਕਤ ਕਰਨਗੇ। ਉਥੇ ਹੀ ਜੇਕਰ ਹਿਊਸਟਨ ਦੇ ਮੌਸਮ ਦੀ ਗੱਲ ਕਰੀਏ ਤਾਂ ਇਥੋਂ ਦਾ ਮੌਸਮ ਸਾਫ ਹੋ ਗਿਆ ਹੈ। ਹਾਲਾਂਕਿ ਕੁਝ ਬੱਦਲ ਛਾਏ ਰਹਿਣ ਦਾ ਖਦਸ਼ਾ ਹੈ, ਪਰ ਮੀਂਹ ਪੈਣ ਦੇ ਆਸਾਰ ਨਹੀਂ ਹਨ।
ਦੱਸ ਦਈਏ ਕਿ ਹਿਊਸਟਨ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਟੈਕਸਾਸ ਸੂਬੇ ਦੀਆਂ 13 ਕਾਉਂਟੀਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਐਨ.ਆਰ.ਜੀ. ਸਟੇਡੀਅਮ ਨੇੜਲਾ ਇਲਾਕਾ ਵੀ ਪਾਣੀ ਵਿਚ ਡੁੱਬਿਆ ਹੋਇਆ ਸੀ। ਇਸ ਕਾਰਨ ਪੀ.ਐਮ. ਮੋਦੀ ਦੇ ਮੇਗਾ ਸ਼ੋਅ ਹਾਓਡੀ ਮੋਦੀ ਪ੍ਰੋਗਰਾਮ ਦੇ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਪਰ ਪ੍ਰੋਗਰਾਮ ਵਾਲੇ ਦਿਨ ਇਥੋਂ ਦੇ ਮੌਸਮ ਵਿਚ ਸੁਧਾਰ ਹੋ ਗਿਆ। ਭਾਰੀ ਮੀਂਹ ਕਾਰਨ ਟੈਕਸਾਸ ਵਿਚ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ਦੇ ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਹਿਊਸਟਨ ਵਿਚ 9.18 ਇੰਚ ਰਿਕਾਰਡ ਮੀਂਹ ਪਿਆ।
ਰਿਪੋਰਟ ਮੁਤਾਬਕ ਹਿਊਸਟਨ ਵਿਚ ਸ਼ਨੀਵਾਰ ਨੂੰ ਮੌਸਮ ਸਾਫ ਹੋ ਗਿਆ ਸੀ ਅਤੇ ਸੂਰਜ ਦੀ ਰੌਸ਼ਨੀ ਦਿਖਾਈ ਦਿੱਤੀ ਸੀ। ਮੌਸਮ ਵਿਚ ਹੋਏ ਬਦਲਾਅ ਨਾਲ ਆਯੋਜਕਾਂ ਨੇ ਸੁੱਖ ਦਾ ਸਾਹ ਲਿਆ। ਸ਼ਹਿਰ ਵਿਚ ਮੈਟਰੋ ਅਤੇ ਲੋਕਲ ਬੱਸ ਸਰਵਿਸ ਵੀ ਸ਼ਨੀਵਾਰ ਤੋਂ ਮੁੜ ਬਹਾਲ ਹੋ ਗਈ। ਐਤਵਾਰ ਨੂੰ ਇਥੋਂ ਦਾ ਤਾਪਮਾਨ 31 ਡਿਗਰੀ ਸੈਲਸੀਅਸ ਨੇੜੇ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਹਵਾ ਦੀ ਰਫਤਾਰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਤੀ ਘੰਟੇ 11 ਕਿਲੋਮੀਟਰ ਰਹਿ ਸਕਦੀ ਹੈ।
2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਿਊਸਟਨ ਵਿਚ ਹਾਓਡੀ ਮੋਦੀ ਦਾ ਆਯੋਜਨ ਭਾਰਤੀ-ਅਮਰੀਕੀ ਭਾਈਚਾਰੇ ਲਈ ਤੀਜਾ ਪ੍ਰਮੁੱਖ ਸੰਬੋਧਨ ਅਤੇ 2019 ਮਈ ਵਿਚ ਉਨ੍ਹਾਂ ਨੇ ਮੁੜ ਚੋਣਾਂ ਤੋਂ ਬਾਅਦ ਪਹਿਲਾ ਸੰਬੋਧਨ ਹੋਵੇਗਾ। ਇਸ ਤੋਂ ਪਹਿਲਾਂ ਪੀ.ਐਮ. ਮੋਦੀ ਨੇ 2014 ਵਿਚ ਨਿਊਯਾਰਕ ਦੇ ਮੈਡੀਸਨ ਸਕੁਆਇਰ ਗਾਰਡਨ ਅਤੇ 2016 ਵਿਚ ਸਿਲੀਕਾਨ ਵੈਲੀ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਸੀ। ਦੋਹਾਂ ਪ੍ਰ੍ਰੋਗਰਾਮਾਂ ਵਿਚ ਤਕਰੀਬਨ 20 ਹਜ਼ਾਰ ਲੋਕ ਮੌਜੂਦ ਸਨ।


Sunny Mehra

Content Editor

Related News