'ਨਕਲੀ ਪੁਲਸ' ਗਿਰੋਹ ਨੇ ਫਿਲਮੀ ਸਟਾਈਲ 'ਚ ਕੀਤੀ ਵਾਰਦਾਤ, ਧਮਾਕੇ ਨਾਲ ਉਡਾਈ ਗੱਡੀ ਦੀ ਛੱਤ

Wednesday, Feb 11, 2026 - 08:29 PM (IST)

'ਨਕਲੀ ਪੁਲਸ' ਗਿਰੋਹ ਨੇ ਫਿਲਮੀ ਸਟਾਈਲ 'ਚ ਕੀਤੀ ਵਾਰਦਾਤ, ਧਮਾਕੇ ਨਾਲ ਉਡਾਈ ਗੱਡੀ ਦੀ ਛੱਤ

ਪੂਲੀਆ (ਦਲਵੀਰ ਸਿੰਘ ਕੈਂਥ) : ਦੱਖਣੀ ਇਟਲੀ ਦੇ ਸੂਬੇ ਪੂਲੀਆਂ ਅਧੀਨ ਪੈਂਦੇ ਇੱਕ  ਮੋਟਰਵੇਅ 'ਤੇ ਉਸ ਵੇਲੇ ਹਾਲਾਤ ਨਾਜ਼ੁਕ ਬਣ ਗਏ ਜਦੋਂ ਇੱਕ ਹਥਿਆਰਬੰਦ ਪੁਲਸ ਦੀ ਵਰਦੀ ਵਾਲੇ ਗਿਰੋਹ ਨੇ ਫਿਲਮੀ ਸਟਾਈਲ ਵਿੱਚ ਬਖਤਰਬੰਦ ਵੈਨ ਦੀ ਛੱਤ ਸ਼ਰੇਆਮ ਲੋਕਾਂ ਦੀ ਮੌਜੂਦਗੀ 'ਚ ਹੀ ਇੱਕ ਧਮਾਕੇ ਨਾਲ ਉਡਾ ਦਿੱਤੀ। ਇਟਲੀ ਦੇ ਕੌਮੀ ਮੀਡੀਆ ਦੀ ਮੁੱਖ ਸੁਰਖੀ ਬਣੀ ਇਹ ਘਟਨਾ ਜਿਹੜੀ ਕਿ ਲੁੱਟ ਦੀ ਨੀਅਤ ਨਾਲ ਕੀਤੀ ਗਈ ਦੱਸੀ ਜਾ ਰਹੀ ਹੈ, ਜੋ ਕਿਸੇ ਹਾਲੀਵੁੱਡ ਦੀ ਫਿਲਮ ਦਾ ਭੁਲੇਖਾ ਪਾਉਂਦੀ ਸੀ।

PunjabKesariਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਪੂਲੀਆ ਸੂਬੇ ਦੇ ਮੋਟਰਵੇਅ ਨੰਬਰ 613 ਜਿਹੜਾ ਕਿ ਲੇਚੇ ਤੇ ਬਰਿੰਦੀਸੀ ਨੂੰ ਆਪਸ ਵਿੱਚ ਜੋੜਦਾ ਹੈ, 'ਤੇ ਬੀਤੇ ਦਿਨ ਤੜਕੇ ਕਾਲੀ ਵਰਦੀ 'ਚ ਹਥਿਆਰਬੰਦ ਗਿਰੋਹ ਜਿਨ੍ਹਾਂ ਦੀਆਂ ਗੱਡੀਆਂ 'ਤੇ ਨਕਲੀ ਐਮਰਜੈਂਸੀ ਲਾਈਟ (ਹੂਟਰ) ਵੀ ਲੱਗੇ ਹੋਏ ਸਨ, 3 ਗੱਡੀਆਂ ਵਿੱਚ ਆਕੇ 1 ਵਾਹਨ ਨੂੰ ਘੇਰ ਕੇ ਅੱਗ ਲਗਾ ਦਿੰਦੇ ਹਨ ਫਿਰ ਬਾਅਦ ਵਿੱਚ ਇੱਕ ਬਖਤਰਬੰਦ ਵੈਨ ਨੂੰ ਘੇਰ ਲੈਂਦੇ ਹਨ। ਕੁਝ ਰਿਪੋਰਟਾਂ ਦੇ ਅਨੁਸਾਰ ਰੋਕੀ ਗਈ ਵੈਨ ਵਿੱਚ ਲੱਖਾਂ ਯੂਰੋ ਲੈਕੇ ਜਾ ਰਹੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋਈ। ਗਵਾਹਾਂ ਦੁਆਰਾ ਲਈ ਗਈ ਵੀਡਿਓ ਵਿੱਚ ਘੱਟੋ-ਘੱਟ 6 ਨਕਾਬਪੋਸ਼ ਲੋਕ ਦਿਖਾਈ ਦੇ ਰਹੇ ਸਨ, ਜਿਨ੍ਹਾਂ ਵਿੱਚੋਂ ਕੁਝ ਚਿੱਟੇ ਸੂਟ ਵਿੱਚ ਵੀ ਦਿਖਾਈ ਦਿੱਤੇ। ਇਸ ਘਟਨਾ ਕਾਰਨ ਸੜਕ 'ਤੇ ਜਾਮ ਲੱਗ ਗਿਆ। ਲੋਕਾਂ ਦੇ ਦੇਖਦੇ ਹੀ ਦੇਖਦੇ ਗਿਰੋਹ ਦੇ ਬੰਦਿਆਂ ਨੇ ਵੈਨ ਦੀ ਛੱਤ ਨੂੰ ਇੱਕ ਧਮਾਕੇ ਨਾਲ ਇੰਝ ਉਡਾ ਦਿੱਤਾ ਜਿਵੇਂ ਕਿ ਉਹ ਕਿਸੇ ਹਾਲੀਵੁੱਡ ਫਿਲਮ ਦਾ ਸੀਨ ਹੋਵੇ।

ਘਟਨਾ ਨਾਲ ਰੋਡ 'ਤੇ ਚਾਹੇ ਹਫੜਾ-ਦਫ਼ੜੀ ਵਰਗਾ ਮਾਹੌਲ ਬਣ ਗਿਆ ਪਰ ਗਿਰੋਹ ਦੇ ਲੋਕ ਬੇਖੌਫ਼ ਘਟਨਾ ਨੂੰ ਅੰਜਾਮ ਦੇ ਰਹੇ ਸਨ। ਬੇਸ਼ੱਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਲੀ ਪੁਲਸ ਨੇ ਮੋਰਚਾ ਸਾਂਭ ਲਿਆ ਪਰ ਘਟਨਾ ਨੂੰ ਅੰਜਾਮ ਦੇ ਵਾਲੇ ਗਿਰੋਹ ਦੇ ਸਿਰਫ਼ 2 ਲੋਕਾਂ ਨੂੰ ਪੁਲਸ ਕਾਬੂ ਕਰ ਸਕੀ ਜਦੋਂ ਕਿ ਬਾਕੀ ਭੱਜਣ ਵਿੱਚ ਕਾਮਯਾਬ ਰਹੇ। ਇਸ ਘਟਨਾ ਦੀ ਚਰਚਾ ਜਿੱਥੇ ਪੂਰੇ ਇਟਲੀ ਵਿੱਚ ਜ਼ੋਰਾਂ ਨਾਲ ਚੱਲ ਰਹੀ ਹੈ, ਉੱਥੇ ਲੋਕ ਪੁਲਸ ਨੂੰ ਹੋਰ ਤੇਜ਼ ਹੋਣ ਲਈ ਤੰਜ ਵੀ ਕੱਸ ਰਹੇ ਹਨ। ਗ੍ਰਿਫ਼ਤਾਰ ਕੀਤੇ 2 ਲੋਕਾਂ ਦੀ ਪਹਿਚਾਣ ਜਿਓਸੇਪੇ ਇਆਨੇਲੀ 38 ਤੇ ਜਿਓਸੇਪੇ ਰੂਸੋ 62 ਵਜੋਂ ਹੋਈ ਹੈ ਜਿਨ੍ਹਾਂ ਨੂੰ ਪੁਲਸ ਨੇ ਕਾਫ਼ੀ ਜੱਦੋ-ਜਹਿਦ ਦੇ ਕਾਬੂ ਕਰ ਜੇਲ੍ਹ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News