ਹਾਜੀਪੁਰ ਪੁਲਸ ਨੇ ਦੋ ਲੋਕਾਂ ਤੋਂ ਚੋਰੀ ਦੇ 4 ਮੋਟਰਸਾਇਕਲ ਕੀਤੇ ਬਰਾਮਦ

Monday, Sep 11, 2023 - 04:40 PM (IST)

ਹਾਜੀਪੁਰ ਪੁਲਸ ਨੇ ਦੋ ਲੋਕਾਂ ਤੋਂ ਚੋਰੀ ਦੇ 4 ਮੋਟਰਸਾਇਕਲ ਕੀਤੇ ਬਰਾਮਦ

ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਅਤੇ ਡੀ. ਐੱਸ. ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਦੋ ਲੋਕਾਂ ਤੋਂ ਚੋਰੀ ਦੇ 4 ਮੋਟਰਸਾਇਕਲ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਜੀ. ਟੀ. ਰੋਡ ਖਟਿਗੜ ਦੇ ਲਾਗੇ ਕੀਤੀ ਨਾਕਾਬੰਦੀ ਦੌਰਾਨ ਇਕ ਗੁਪਤ ਸੂਚਨਾਂ ਦੇ ਆਧਾਰ ’ਤੇ ਪਰਮਜੀਤ ਸਿੰਘ ਪੰਮਾ ਪੁੱਤਰ ਸੋਮ ਰਾਜ ਵਾਸੀ ਪਿੰਡ ਦੇਪੁਰ ਪੁਲਸ ਸਟੇਸ਼ਨ ਤਲਵਾੜਾ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕਰ ਲਿਆ।

ਪੁਲਸ ਨੇ ਉਕਤ ਦੇ ਖਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਹਾਜੀਪੁਰ ਵਿਖੇ ਅੰਡਰ ਸੈਕਸ਼ਨ 379,411 ਆਈ.ਪੀ.ਸੀ.ਦੇ ਤਹਿਤ ਦਰਜ ਕਰਕੇ ਪਰਮਜੀਤ ਸਿੰਘ ਪੰਮਾ ਤੋਂ ਜਾਂਚ ਸ਼ੁਰੂ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਪ੍ਰਿੰਸ ਪੁੱਤਰ ਸਤੀਸ਼ ਕੁਮਾਰ ਵਾਸੀ ਸੀਪਰੀਆਂ ਪੁਲਸ ਸਟੇਸ਼ਨ ਹਾਜੀਪੁਰ ਨਾਲ ਮਿਲ ਕੇ ਮੋਟਰਸਾਇਕਲ ਚੋਰੀ ਕਰਦਾ ਸੀ। ਜਾਂਚ ਦੌਰਾਨ ਪ੍ਰਿੰਸ ਨੂੰ ਹਿਰਾਸਤ ’ਚ ਲਿਆ ਗਿਆ ਤਾਂ ਦੋਵਾਂ ਕੋਲੋਂ ਚੋਰੀ ਦੇ 4 ਮੋਟਰਸਾਇਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Gurminder Singh

Content Editor

Related News