ਟਾਂਡਾ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਰਾਜਾ ਨੇ ਜਾਰੀ ਕੀਤੇ ਇਹ ਦਿਸ਼ਾ- ਨਿਰਦੇਸ਼
Monday, Aug 22, 2022 - 02:37 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ,ਗੁਪਤਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਵੇ 'ਤੇ ਅਮਲ ਕਰਦੇ ਹੋਏ ਅੱਜ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਨਗਰ ਕੌਂਸਲ ਟਾਂਡਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ। ਇਸ 'ਚ ਸਹਾਰਾ ਵੈੱਲਫੇਅਰ ਕਲੱਬ ਉੜਮੁੜ ਲਾਇਨਜ਼ ਕਲੱਬ ਉੜਮੁੜ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਹਿਰ 'ਚ ਦਰਪੇਸ਼ ਆ ਰਹੀਆਂ ਔਕੜਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਈ.ਓ ਨਗਰ ਕੌਂਸਲ ਟਾਂਡਾ ਕਮਲਜਿੰਦਰ ਸਿੰਘ, ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਲੰਬੜਦਾਰ ਜਗਜੀਵਨ ਜੱਗੀ, ਆਪ ਨੇਤਾ ਸੁਖਵਿੰਦਰ ਅਰੋੜਾ, ਨਗਰ ਕੌਂਸਲ ਟਾਂਡਾ ਮੀਤ ਪ੍ਰਧਾਨ ਸੁਰਿੰਦਰਪਾਲ ਬਿੱਲੂ, ਐਕਸੀਅਨ ਪੀ.ਡਬਲਿਊ.ਡੀ ਬਲਜੀਤ ਕੁਮਾਰ ਭੰਡਾਰੀ, ਐਕਸੀਅਨ ਪੀ.ਡਬਲਯੂ.ਡੀ ਮਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਅਜੇ ਕੁਮਾਰ, ਜੇ.ਈ ਵਾਟਰ ਸਪਲਾਈ ਸੀਵਰੇਜ ਬੋਰਡ ਦੀਪਕ ਕੁਮਾਰ, ਅਰਸ਼ਦੀਪ ਮਰਵਾਹਾ, ਰਸ਼ਪਾਲ ਸਿੰਘ ਹਾਜ਼ਰ ਸਨ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਜਾਜਾ ਬਾਈਪਾਸ ਤੋਂ ਮਿਆਣੀ ਰੋਡ ਅਹੀਆਪੁਰ ਤੱਕ ਸੜਕ ਵਿਚਕਾਰ ਪਏ ਟੋਏ ਟਿੱਬਿਆਂ ਦੀ ਮੁਰੰਮਤ ਜਲਦ ਕਰਵਾ ਦੇਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਟਾਂਡਾ ਪੁਲੀ ਦੇ ਨੇੜੇ ਟੁੱਟੀ ਸੜਕ ਦੇ ਵਿਚਕਾਰ ਵੱਡੇ ਤੇ ਚੌੜੇ ਟੋਏ ਟਿੱਬਿਆਂ ਦੀ ਵੀ ਜਲਦ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਾਸਮਤੀ ਦੀ ਗੁਣਵੱਤਾ ਵਧਾਉਣ ਲਈ ਲਗਾਈ 10 ਕੀਟਨਾਸ਼ਕਾਂ 'ਤੇ ਰੋਕ
ਉਨ੍ਹਾਂ ਕਿਹਾ ਕਿ ਟਾਂਡਾ ਸ਼ਹਿਰ ਅਤੇ ਇਲਾਕੇ ਦੇ ਨਿਵਾਸੀਆਂ ਨਾਲ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਹਰ ਹੀਲੇ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਪੂਰੀ ਇਮਾਨਦਾਰੀ ਨਾਲ ਲੋਕਾਂ ਤਕ ਪਹੁੰਚਾਇਆ ਜਾਵੇਗਾ ਅਤੇ ਇਸ ਵਿਚ ਕੋਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਡਾ. ਕੇਵਲ ਸਿੰਘ ਕਾਜਲ, ਪ੍ਰੇਮ ਜੈਨ, ਬਾਵਾ ਸੋਂਧੀ, ਬੱਬੂ ਸੰਧਾਵਾਲੀਆ, ਰਾਜਨ ਸੋਂਧੀ, ਰਾਜੀਵ ਕੁਕਰੇਜਾ, ਮਹਿੰਦਰਪਾਲ ਮਦਾਨ, ਲਾਟੀ ਮਦਾਨ, ਅਤਵਾਰ ਪਲਾ ਚੱਕ, ਹੇਮੰਤ ਮੈਨਰਾਏ ਅਤੇ ਹੋਰ ਹਾਜ਼ਰ ਸਨ।