ਡਾ. ਰਜਵੰਤ ਕੌਰ ਨੇ ਗਵਰਨਰ ਵੀ. ਪੀ. ਸਿੰਘ ਤੋਂ ਪ੍ਰਾਪਤ ਕੀਤੀ ਡਿਗਰੀ
Wednesday, Oct 31, 2018 - 02:04 PM (IST)

ਹੁਸ਼ਿਆਰਪੁਰ (ਝਾਵਰ)-ਸਿਵਲ ਹਸਪਤਾਲ ਦਸੂਹਾ ਦੀ ਡਾ. ਰਜਵੰਤ ਕੌਰ, ਜਿਸ ਨੇ ਪੋਸਟ ਗਰੈਜ਼ੂਏਸ਼ਨ ਡਿਗਰੀ ਸਰਕਾਰੀ ਮੈਡੀਕਲ ਕਾਲਜ ਵਿਖੇ ਕੀਤੀ ਹੈ, ਨੂੰ ਡਿਗਰੀ ਦੇ ਨਾਲ ਗੋਲਡ ਮੈਡਲ ਵੀ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਦਵਿੰਦਰ ਪੁਰੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਵਿਖੇ ਕਾਨਵੋਕੇਸ਼ਨ ਦੌਰਾਨ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਤੋਂ ਇਹ ਡਿਗਰੀ ਡਾ. ਰਜਵੰਤ ਕੌਰ ਨੇ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮਾਹਿਰ ਇਸ ਡਾਕਟਰ ਨੂੰ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਉਤਸ਼ਾਹਿਤ ਕੀਤਾ।