-ਵਿਧਾਇਕ ਗਿਲਜੀਆਂ ਨੇ ਕੀਤਾ ਸਬ-ਤਹਿਸੀਲ ਸਡ਼ਕ ਨਿਰਮਾਣ ਦੇ ਕੰਮ ਦਾ ਨਿਰੀਖਣ

Tuesday, Oct 30, 2018 - 05:12 PM (IST)

-ਵਿਧਾਇਕ ਗਿਲਜੀਆਂ ਨੇ ਕੀਤਾ ਸਬ-ਤਹਿਸੀਲ ਸਡ਼ਕ ਨਿਰਮਾਣ ਦੇ ਕੰਮ ਦਾ ਨਿਰੀਖਣ

ਹੁਸ਼ਿਆਰਪੁਰ(ਪੰਡਿਤ)— ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਗਰ ਕੌਂਸਲ ਉਡ਼ਮੁਡ਼ ਟਾਂਡਾ ਵੱਲੋਂ ਸਬ-ਤਹਿਸੀਲ ਟਾਂਡਾ ਚੌਕ ਤੋਂ ਸ਼ਹੀਦ ਚੌਕ ਤੱਕ ਬਣ ਰਹੀ ਸਡ਼ਕ ਦੇ ਨਿਰਮਾਣ ਕੰਮ ਨੂੰ ਸ਼ੁਰੂ ਕਰਵਾਉਂਦੇ ਹੋਏ ਨਿਰਮਾਣ ਕੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਈ. ਓ. ਰਾਜੀਵ ਸਰੀਨ ਵੀ ਮੌਜੂਦ ਸਨ। ਲੱਗਭਗ 23 ਲੱਖ ਦੀ ਲਾਗਤ ਨਾਲ ਬਣ ਰਹੀ ਇਸ ਸਡ਼ਕ ਦੇ ਨਿਰਮਾਣ ਦਾ ਨਿਰੀਖਣ ਕਰਦੇ ਵਿਧਾਇਕ ਗਿਲਜੀਆਂ ਨੇ ਉੱਚ ਗੁਣਵੱਤਾ ਵਾਲੀ ਸਡ਼ਕ ਦੇ ਨਿਰਮਾਣ ਲਈ ਪ੍ਰਧਾਨ ਅਤੇ ਕੌਂਸਲਰਾਂ ਨੂੰ ਹੋ ਰਹੇ ਕੰਮ ਦੀ ਲਗਾਤਾਰ ਸਕਰੀਨਿੰਗ ਕਰਨ ਲਈ ਕਿਹਾ ਅਤੇ ਸਡ਼ਕ ਦੀ ਮਜ਼ਬੂਤੀ ਅਤੇ ਜ਼ਿਆਦਾ ਉਮਰ ਲਈ ਸਡ਼ਕ ਕਿਨਾਰੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਹਲਕੇ ਵਿਚ ਪਿੰਡਾਂ ਦੀਆਂ ਲੱਗਭਗ 140 ਕਿਲੋਮੀਟਰ ਤੱਕ ਸੰਪਰਕ ਸਡ਼ਕਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੀਆਂ ਸਡ਼ਕਾਂ ਦਾ ਨਿਰਮਾਣ ਅਗਲੇ ਸਾਲ ਮਾਰਚ ਤੱਕ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੈਣੀ ਨੇ ਵਿਧਾਇਕ ਗਿਲਜੀਆਂ ਨੂੰ ਦੱਸਿਆ ਕਿ ਬਣ ਰਹੀ ਤਹਿਸੀਲ ਰੋਡ ਦੇ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਲਵਾਈਅਾਂ ਜਾਣਗੀਆਂ ਜਿਸਦਾ ਟੈਂਡਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੀਤ ਪ੍ਰਧਾਨ ਜਗਜੀਵਨ ਜੱਗੀ, ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਦੇਸ ਰਾਜ ਡੋਗਰਾ, ਬਿੱਲੂ ਸੈਣੀ, ਜੀਵਨ ਕੁਮਾਰ ਬਬਲੀ, ਦਲਜੀਤ ਸਿੰਘ, ਠੇਕੇਦਾਰ ਪਰਮਿੰਦਰ ਸਿੰਘ, ਮੰਟੂ ਬੈਂਚਾਂ, ਗਿੰਨੀ ਅਰੋਡ਼ਾ, ਏ. ਐੱਮ. ਈ. ਕੁਲਦੀਪ ਸਿੰਘ ਘੁੰਮਣ, ਰਾਜੇਸ਼ ਲਾਡੀ, ਐੱਸ. ਓ. ਕਮਲਪ੍ਰੀਤ ਸਿੰਘ, ਰੂਪ ਲਾਲ, ਗੁਰਮੁਖ ਸਿੰਘ ਆਦਿ ਮੌਜੂਦ ਸਨ।


Related News