ਬਿਜਲੀ ਸਪਾਰਕਿੰਗ ਨਾਲ ਲੱਗੀ ਅੱਗ, ਪਰਾਲੀ ਨਾਲ ਭਰੀ ਟਰਾਲੀ ਸੜ੍ਹ ਕੇ ਸੁਆਹ

Wednesday, Oct 26, 2022 - 06:56 PM (IST)

ਬਿਜਲੀ ਸਪਾਰਕਿੰਗ ਨਾਲ ਲੱਗੀ ਅੱਗ, ਪਰਾਲੀ ਨਾਲ ਭਰੀ ਟਰਾਲੀ ਸੜ੍ਹ ਕੇ ਸੁਆਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਖਰਲ ਖੁਰਦ ਵਿਖੇ ਅੱਜ ਸ਼ਾਮ ਪਰਾਲੀ ਲੈ ਕੇ ਜਾ ਰਹੇ ਗੁੱਜਰ ਪਰਿਵਾਰ ਦੀ ਟਰਾਲੀ ਬਿਜਲੀ ਤਾਰ ਤੋਂ ਹੋਈ ਸਪਰਕਿੰਗ ਕਾਰਨ ਅੱਗ ਦੀ ਲਪੇਟ 'ਚ ਆ ਗਈ। ਮਿਲੀ ਜਾਣਕਾਰੀ ਮੁਤਾਬਿਕ ਨੂਰ ਮੁਹੰਮਦ ਵਾਸੀ ਪਿੰਡ ਝੱਜਾਂ ਜਦੋਂ ਟਰੈਕਟਰ ਟਰਾਲੀ ਰਾਹੀਂ ਪਰਾਲੀ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਰਾਹ ਵਿਚ ਉੱਪਰੋਂ ਗੁਜਰ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਛੂਹਣ 'ਤੇ ਹੋਈ ਸਪਰਕਿੰਗ ਕਾਰਨ ਪਰਾਲੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ : ਆਦਮਪੁਰ ਹਲਕੇ ਦੇ ਚੋਣ ਮੈਦਾਨ ’ਚ ਨਿੱਤਰੇ ਭਗਵੰਤ ਮਾਨ ਬੋਲੇ, ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੀ ਵਾਰੀ

ਗੁੱਜਰ ਪਰਿਵਾਰ ਦੇ ਮੈਂਬਰਾਂ ਨੇ ਟਰੈਕਟਰ ਨੂੰ ਅੱਗ ਦੀ ਲਪੇਟ ਵਿਚ ਆਈ ਟਰਾਲੀ ਤੋਂ ਵੱਖ ਕਰਕੇ ਟਰੈਕਟਰ ਨੂੰ ਬਚਾਇਆ। ਇਸ ਘਟਨਾ ਕਾਰਨ ਪਰਾਲੀ ਅਤੇ ਟਰਾਲੀ ਦੇ ਟਾਇਰ ਸੜ੍ਹ ਕੇ ਸੁਆਹ ਹੋ ਗਏ।


author

Mandeep Singh

Content Editor

Related News