ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈ ਬੀਬੀ ਦੀ ਮੌਤ, ਮਾਮਲਾ ਦਰਜ
Friday, Apr 16, 2021 - 04:57 PM (IST)

ਭੂੰਗਾ/ਗੜ੍ਹਦੀਵਾਲਾ (ਭਟੋਆ) : ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈ ਜਨਾਨੀ ਦੀ ਇਲਾਜ ਦੌਰਾਨ ਮੌਤ ਹੋਣ ਕਾਰਨ ਇਕ ਅਣਪਛਾਤੇ ਵਾਹਨ ਚਾਲਕ ਵਿਰੁੱਧ ਗੜ੍ਹਦੀਵਾਲਾ ਪੁਲਸ ਵਲੋ ਕੇਸ ਦਰਜ ਕਰਨ ਦਾ ਸਮਾਚਾਰ ਹੈ। ਥਾਣਾ ਗੜ੍ਹਦੀਵਾਲਾ ’ਚ ਤਨਾਇਤ ਏ.ਐੱਸ.ਆਈ.ਜਸਵੀਰ ਸਿੰਘ ਨੂੰ ਦਿੱਤੇ ਬਿਆਨਾ ਵਿਚ ਨੀਲਮ ਕੁਮਾਰੀ ਪਤਨੀ ਤਰਸੇਮ ਸਿੰਘ ਵਾਸੀ ਮਾਛੀਆਂ ਨੇ ਕਿਹਾ ਕਿ 7 ਅਪ੍ਰੈਲ 2021 ਨੂੰ ਸਵੇਰੇ ਸਾਢੇ 5 ਵਜੇ ਦੇ ਕਰੀਬ ਆਪਣੀ ਨੂੰਹ ਸੋਨੀ ਦੇਵੀ ਉਮਰ 21 ਸਾਲ ਪਤਨੀ ਬਲਵਿੰਦਰ ਸਿੰਘ ਨਾਲ ਗੁਰਦੁਆਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ।
ਉਕਤ ਨੇ ਦੱਸਿਆ ਕਿ ਆਟਾ ਚੱਕੀ ਨਜ਼ਦੀਕ ਪਹੁੰਚੀਆਂ ਤਾ ਇਕ ਅਣਪਛਾਤੇ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਮੇਰੀ ਨੂੰਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਜੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਨੇ ਨੀਲਮ ਕੁਮਾਰੀ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਐਕਟ ਦੀਆਂ ਧਰਾਵਾਂ 304-ਏ,279,337,338ਭ/ਦ ਅਧੀਨ ਕੇਸ ਦਰਜ ਕਰਨ ਉਪਰੰਤ ਪੁਲਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।