ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰਕ ਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/22/2023 12:47:48 AM

ਮੇਖ : ਕਿਉਂਕਿ ਸਮਾਂ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ ਹੈ, ਇਸ ਲਈ ਆਪਣੇ ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ,ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮਾਂ ’ਚ ਸੁਚੇਤ ਰਹੋ।

ਬ੍ਰਿਖ : ਟੀਚਿੰਗ,ਕੋਚਿੰਗ, ਪ੍ਰੀਟਿੰਗ, ਪਬਲੀਸ਼ਿੰਗ, ਟੂਰਿਜ਼ਮ,ਮੈਡੀਸਨ,ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਮਿਥੁਨ : ਰਾਜ ਦਰਬਾਰ ’ਚ ਜਾਣ ’ਤੇ ਸਫਲਤਾ ਮਿਲੇਗੀ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ ਅਤੇ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਵੀ ਕਮਜ਼ੋਰ-ਤੇਜਹੀਣ ਰਹਿਣਗੇ।

ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰੇ ਕਰ ਕੇ ਦੂਜਿਆਂ ’ਤੇ ਆਪ ਦੀ ਪੈਠ ਧਾਕ ਛਾਪ ਬਣੀ ਰਹੇਗੀ, ਸਕੀਮ ਪ੍ਰੋਗਰਾਮ ਸਿਰੇ ਚੜ੍ਹਣਗੇ, ਸ਼ੁਭ ਕੰਮਾਂ ’ਚ ਧਿਆਨ।

ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਲਿਮਟ ’ਚ ਕਰੋ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਅੱਖਾਂ ਖੋਲ੍ਹ ਕੇ ਕਰਨੇ ਸਹੀ ਰਹਿਣਗੇ।

ਕੰਨਿਆ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ ਅਤੇ ਪੂਰਾ ਲਿਹਾਜ਼ ਕਰਨਗੇ।

ਤੁਲਾ : ਕਿਸੇ ਸਟ੍ਰਾਂਗ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਮਨ ਡਰਿਆ-ਡਰਿਆ ਅਤੇ ਪ੍ਰੇਸ਼ਾਨ ਜਿਹਾ ਰਹੇਗਾ, ਕਿਸੇ ਸੁੱਤੀ ਪਈ ਸਮੱਸਿਆ ਦੇ ਜਾਗਣ ਦਾ ਡਰ ਰਹੇਗਾ।

ਬ੍ਰਿਸ਼ਚਕ : ਸੰਤਾਨ ਪੱਖੋਂ ਰਾਹਤ, ਜੇਕਰ ਸੰਤਾਨ ਨਾਲ ਜੁੜੀ ਕੋਈ ਸਮੱਸਿਆ ਹੋਵੇ ਤਾਂ ਉਸ ਨੂੰ ਸੁਲਝਾਉਣ ਦਾ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰੀ ਹੋਵੇਗੀ।

ਧਨ : ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ-ਸਨਮਾਨ ਦੀ ਪ੍ਰਤੀਸ਼ਠਾ ਵੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ : ਕਿਸੇ ਸਮੱਸਿਆ ਨੂੰ ਸੁਲਝਾਉਣ ਲਈ ਕਿਸੇ ਵੱਡੇ ਆਦਮੀ ਦਾ ਸਹਿਯੋਗ ਫਰੂਟਫੁੱਲ ਰਹੇਗਾ, ਤੇਜ ਪ੍ਰਭਾਵ -ਦਬਦਬਾ ਬਣਿਆ ਰਹੇਗਾ।

ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਡੈਕੋਰੇਸ਼ਨ, ਟੂਰਿਜ਼ਮ ਨਾਲ ਜੁੜੇ ਕੰਮ ਧੰਦੇ ਵਾਲੇ ਲੋਕਾਂ ਦੀ ਕੰਮਕਾਜੀ ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਨ ਸੈਰ ਸਫਰ ਲਈ ਰਾਜ਼ੀ ਹੋਵੇਗਾ।

22 ਫਰਵਰੀ 2023, ਬੁੱਧਵਾਰ
ਫੱਗਣ ਸੁਦੀ ਤਿੱਥੀ ਤੀਜ (22-23 ਮੱਧ ਰਾਤ 3.25 ਤੱਕ) ਅਤੇ ਮਗਰੋਂ ਤਿੱਥੀ ਚੌਥ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਮੀਨ ’ਚ

ਮੰਗਲ ਬ੍ਰਿਖ ’ਚ

ਬੁੱਧ ਮਕਰ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਫੱਗਣ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 3 (ਫੱਗਣ), ਹਿਜਰੀ ਸਾਲ 1444, ਮਹੀਨਾ : ਸ਼ਬਾਨ, ਤਰੀਕ : 1, ਸੂਰਜ ਉਦੇ ਸਵੇਰੇ 7.07 ਵਜੇ, ਸੂਰਜ ਅਸਤ ਸ਼ਾਮ 6.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (22-23 ਮੱਧ ਰਾਤ 4.50 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਸਾਧਿਯ (ਰਾਤ 11.46 ਤਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ, ਪੂਰਾ ਦਿਨ ਰਾਤ), 22-23 ਮੱਧ ਰਾਤ 4.50 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਬਾਨ (ਮੁਸਲਿਮ) ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ


Mandeep Singh

Content Editor

Related News