ਇਨ੍ਹਾਂ 3 ਰਾਸ਼ੀਆਂ ਲਈ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ, ਹੋਵੇਗੀ ਧਨ ਦੀ ਵਰਖਾ ! ਸਾਉਣ ''ਚ ਰਾਹੂ ਦਾ ਹੋਵੇਗਾ ਗੋਚਰ

7/18/2026 8:32:34 PM

ਵੈੱਬ ਡੈਸਕ : ਜੋਤਿਸ਼ ਸ਼ਾਸਤਰ ਅਨੁਸਾਰ ਸਾਲ 2026 ਦਾ ਸਾਉਣ ਦਾ ਮਹੀਨਾ ਕੁਝ ਰਾਸ਼ੀਆਂ ਲਈ ਬਹੁਤ ਹੀ ਭਾਗਾਂ ਵਾਲਾ ਰਹਿਣ ਵਾਲਾ ਹੈ। ਸਾਉਣ ਦਾ ਮਹੀਨਾ 30 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦੇ 2 ਦਿਨਾਂ ਬਾਅਦ ਹੀ 2 ਅਗਸਤ ਨੂੰ ਰਾਹੂ ਆਪਣੀ ਚਾਲ ਬਦਲ ਕੇ ਧਨਿਸ਼ਠਾ ਨਕਸ਼ੱਤਰ 'ਚ ਪ੍ਰਵੇਸ਼ ਕਰੇਗਾ। ਧਨਿਸ਼ਠਾ ਨਕਸ਼ੱਤਰ ਦਾ ਸੁਆਮੀ ਮੰਗਲ ਹੈ ਤੇ ਰਾਹੂ ਦੇ ਇਸ 'ਚ ਆਉਣ ਨਾਲ ਅੰਗਾਰਕ ਯੋਗ ਦਾ ਨਿਰਮਾਣ ਹੋਵੇਗਾ, ਜੋ 3 ਵਿਸ਼ੇਸ਼ ਰਾਸ਼ੀਆਂ ਲਈ ਆਰਥਿਕ ਲਾਭ ਤੇ ਸਫਲਤਾ ਦੇ ਸੰਕੇਤ ਦੇ ਰਿਹਾ ਹੈ।

ਇਨ੍ਹਾਂ ਰਾਸ਼ੀਆਂ 'ਤੇ ਹੋਵੇਗਾ ਕ੍ਰਿਪਾ
-ਮੇਖ ਰਾਸ਼ੀ:
ਇਸ ਰਾਸ਼ੀ ਵਾਲਿਆਂ ਲਈ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਆਮਦਨ 'ਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ ਤੇ ਕਿਸੇ ਪੁਰਾਣੇ ਨਿਵੇਸ਼ ਤੋਂ ਵੱਡਾ ਲਾਭ ਮਿਲ ਸਕਦਾ ਹੈ। ਹਾਲਾਂਕਿ, ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ।

-ਕੰਨਿਆ ਰਾਸ਼ੀ: ਰਾਹੂ ਦਾ ਇਹ ਗੋਚਰ ਕੰਨਿਆ ਰਾਸ਼ੀ ਵਾਲਿਆਂ ਲਈ ਬਹੁਤ ਸ਼ੁਭ ਹੈ। ਆਮਦਨ ਦੇ ਇੱਕ ਤੋਂ ਵੱਧ ਸਰੋਤ ਬਣ ਸਕਦੇ ਹਨ ਤੇ ਕੋਈ ਚੰਗੀ ਖ਼ਬਰ ਮਿਲਣ ਦੀ ਉਮੀਦ ਹੈ। ਵਿਰੋਧੀਆਂ 'ਤੇ ਜਿੱਤ ਪ੍ਰਾਪਤ ਹੋਵੇਗੀ ਤੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ।

-ਧਨੁ ਰਾਸ਼ੀ: ਧਨੁ ਰਾਸ਼ੀ ਵਾਲਿਆਂ ਲਈ ਇਹ ਸਮਾਂ ਹਿੰਮਤ ਤੇ ਬਹਾਦਰੀ 'ਚ ਵਾਧਾ ਕਰਨ ਵਾਲਾ ਹੋਵੇਗਾ। ਕਾਰੋਬਾਰੀਆਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਮੁਨਾਫੇ 'ਚ ਵਾਧਾ ਹੋਵੇਗਾ। ਕੰਮ ਵਾਲੀ ਥਾਂ 'ਤੇ ਸਥਿਤੀ ਮਜ਼ਬੂਤ ਹੋਵੇਗੀ ਤੇ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। 

ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shubam Kumar

Content Editor Shubam Kumar