ਇਨ੍ਹਾਂ 4 ਰਾਸ਼ੀਆਂ ਦਾ ਆਉਣ ਵਾਲਾ ਹੈ Golden Period! ਵਰ੍ਹੇਗਾ ਨੋਟਾਂ ਦਾ ਮੀਂਹ

7/25/2026 7:59:19 PM

ਵੈੱਬ ਡੈਸਕ: 30 ਜੁਲਾਈ ਤੋਂ ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਸ਼ਰਧਾਲੂ ਭਗਵਾਨ ਸ਼ਿਵ ਦੀ ਭਗਤੀ ਕਰ ਕੇ ਮਨਚਾਹਿਆ ਫ਼ਲ ਹਾਸਲ ਕਰਦੇ ਹਨ। ਜੋਤਿਸ਼ ਮਾਹਰਾਂ ਮੁਤਾਬਕ, ਇਸ ਮਹੀਨੇ 4 ਰਾਸ਼ੀਆਂ 'ਤੇ ਭਗਵਾਨ ਸ਼ਿਵ ਦੀ ਖ਼ਾਸ ਕਿਰਪਾ ਰਹੇਗੀ। ਇਨ੍ਹਾਂ ਲਈ ਇਹ ਮਹੀਨਾ ਆਰਥਿਕ ਪੱਖੋਂ ਕਾਫ਼ੀ ਚੰਗਾ ਰਹਿਣ ਵਾਲਾ ਹੈ। ਇਨ੍ਹਾਂ ਰਾਸ਼ੀਆਂ ਲਈ ਸਾਵਣ ਦਾ ਇਹ ਮਹੀਨਾ ਖੁਸ਼ੀਆਂ ਅਤੇ ਕਾਮਯਾਬੀ ਲੈ ਕੇ ਆਉਣ ਵਾਲਾ ਸਾਬਤ ਹੋ ਸਕਦਾ ਹੈ। ਜਾਣੋ ਕਿਹੜੀਆਂ ਹਨ ਉਹ ਰਾਸ਼ੀਆਂ ਅਤੇ ਉਨ੍ਹਾਂ ਲਈ ਖਾਸ ਉਪਾਅ:

ਵ੍ਰਿਸ਼ਭ ਰਾਸ਼ੀ (Taurus): ਇਸ ਰਾਸ਼ੀ ਦੇ ਲੋਕਾਂ ਲਈ ਸਾਵਣ ਦਾ ਮਹੀਨਾ ਪੈਸੇ ਦੇ ਪੱਖੋਂ ਬਹੁਤ ਵਧੀਆ ਰਹੇਗਾ। ਮਾਨਸਿਕ ਤਣਾਅ ਘੱਟ ਹੋਵੇਗਾ ਅਤੇ ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ।
ਉਪਾਅ: ਸਾਵਣ ਦੇ ਮਹੀਨੇ ਹਰ ਰੋਜ਼ ਸ਼ਿਵਲਿੰਗ 'ਤੇ ਜਲ ਚੜ੍ਹਾਓ (ਜਲਾਭਿਸ਼ੇਕ ਕਰੋ)।

ਕਰਕ ਰਾਸ਼ੀ (Cancer): ਕਰਕ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਅਤੇ ਵਪਾਰ ਵਿੱਚ ਤਰੱਕੀ ਮਿਲੇਗੀ। ਆਮਦਨ ਵਧਣ ਦੇ ਨਵੇਂ ਮੌਕੇ ਮਿਲਣਗੇ ਅਤੇ ਸਿਹਤ ਵਿੱਚ ਵੀ ਸੁਧਾਰ ਹੋਵੇਗਾ।
ਉਪਾਅ: ਸਾਵਣ ਦੇ ਹਰ ਸੋਮਵਾਰ ਸ਼ਾਮ ਨੂੰ ਹਰੀਆਂ ਚੀਜ਼ਾਂ ਦਾ ਦਾਨ ਕਰੋ।

ਮਕਰ ਰਾਸ਼ੀ (Capricorn): ਮਕਰ ਰਾਸ਼ੀ ਦੇ ਸੁਆਮੀ ਸ਼ਨੀਦੇਵ ਹਨ, ਜੋ ਭਗਵਾਨ ਸ਼ਿਵ ਦੇ ਭਗਤ ਮੰਨੇ ਜਾਂਦੇ ਹਨ। ਇਸ ਰਾਸ਼ੀ ਦੇ ਲੋਕਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ ਅਤੇ ਪੁਰਾਣੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ।
ਉਪਾਅ: ਸੋਮਵਾਰ ਨੂੰ ਪੂਜਾ ਕਰਨ ਤੋਂ ਬਾਅਦ ਸ਼ਿਵ ਚਾਲੀਸਾ ਦਾ ਪਾਠ ਜ਼ਰੂਰ ਕਰੋ।

ਕੁੰਭ ਰਾਸ਼ੀ (Aquarius): ਕੁੰਭ ਰਾਸ਼ੀ ਵਾਲਿਆਂ ਨੂੰ ਪੁਰਾਣੇ ਕੀਤੇ ਨਿਵੇਸ਼ ਤੋਂ ਫਾਇਦਾ ਮਿਲ ਸਕਦਾ ਹੈ। ਸਮਾਜ ਵਿੱਚ ਮਾਣ-ਸਤਿਕਾਰ ਵਧੇਗਾ ਅਤੇ ਜ਼ਰੂਰੀ ਕੰਮਾਂ ਵਿੱਚ ਸਫਲਤਾ ਮਿਲੇਗੀ।
ਉਪਾਅ: ਸ਼ਿਵ ਜੀ ਨੂੰ ਬੇਲਪੱਤਰ, ਸ਼ਮੀ ਪੱਤਰ ਜਾਂ ਰੁਦਰਾਕਸ਼ ਭੇਟ ਕਰੋ।


Anmol Tagra

Content Editor Anmol Tagra