ਮਕਰ ਰਾਸ਼ੀ ਵਾਲਿਆਂ ਦੇ ਸਰਕਾਰੀ ਕੰਮਾਂ ''ਚ ਕਦਮ ਬੜ੍ਹਤ ਵੱਲ ਰਹਿਣਗੇ, ਜਾਣੋ ਆਪਣੀ ਰਾਸ਼ੀ ਦਾ ਹਾਲ

Tuesday, Jul 21, 2026 - 05:05 AM (IST)

ਮਕਰ ਰਾਸ਼ੀ ਵਾਲਿਆਂ ਦੇ ਸਰਕਾਰੀ ਕੰਮਾਂ ''ਚ ਕਦਮ ਬੜ੍ਹਤ ਵੱਲ ਰਹਿਣਗੇ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਖ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ।
ਮਿਥੁਨ : ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ ਅਤੇ ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ’ਚ ਇੰਸਟੂਮੈਂਟਲ ਹੋਵੇਗੀ।
ਕਰਕ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ : ਮਿੱਤਰਾਂ ਦੀ ਮਦਦ-ਸਹਿਯੋਗ ’ਤੇ ਭਰੋਸਾ ਕਰਨਾ ਸਹੀ ਰਹੇਗਾ, ਸਿਤਾਰਾ ਆਪ ਨੂੰ ਜਨਰਲ ਤੌਰ ’ਤੇ ਹਾਵੀ ਪ੍ਰਭਾਵੀ-ਵਿਜਈ ਰੱਖੇਗਾ।
ਕੰਨਿਆ : ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ ਲਾਭ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ,ਸਫਲਤਾ ਸਾਥ ਦੇਵੇਗੀ, ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਬ੍ਰਿਸ਼ਚਕ : ਸਿਤਾਰਾ ਕਿਉਂਕਿ ਉਲਝਣਾਂ ਵਾਲਾ ਹੈ, ਇਸ ਲਈ ਆਪ ਦੀ ਕੋਈ ਵੀ ਕੋਸ਼ਿਸ਼ ਜਾਂ ਪ੍ਰੋਗਰਾਮ ਅੱਗੇ ਨਹੀਂ  ਵਧ ਸਕੇਗਾ, ਸਫਰ ਵੀ ਨਾ ਕਰੋ।
ਧਨ : ਟੀਚਿੰਗ, ਕੋਚਿੰਗ, ਫੋਟੋ ਵੀਡੀਓਗ੍ਰਾਫੀ, ਲਿਕਰਸ, ਹੋਟਲਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਵੀ ਮਿਹਰਬਾਨ ਰਹਿਣਗੇ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਕੁੰਭ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਬੇ-ਧਿਆਨੀ ਨਾ ਕਰੋ, ਕਿਸੇ  ਹੇਠ ਆਪਣੀ ਕੋਈ ਪੇਮੈਂਟ ਵੀ ਨਾ ਫਸਾਓ।

21 ਜੁਲਾਈ 2026, ਮੰਗਲਵਾਰ
ਹਾੜ੍ਹ ਸੁਦੀ ਤਿੱਥੀ ਅਸ਼ਟਮੀ (21 ਜੁਲਾਈ ਦਿਨ ਰਾਤ ਅਤੇ 22 ਨੂੰ ਸਵੇਰੇ 5.17 ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਕਰਕ ’ਚ 
ਚੰਦਰਮਾ    ਕੰਨਿਆ ’ਚ 
ਮੰਗਲ      ਬ੍ਰਿਖ ’ਚ
ਬੁੱਧ         ਮਿਥੁਨ ’ਚ 
ਗੁਰੂ        ਕਰਕ ’ਚ 
ਸ਼ੁੱਕਰ      ਸਿੰਘ ’ਚ 
ਸ਼ਨੀ       ਮੀਨ ’ਚ
ਰਾਹੂ       ਕੁੰਭ ’ਚ                                                     
ਕੇਤੂ       ਸਿੰਘ ’ਚ
  
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 6 ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 30 (ਹਾੜ੍ਹ), ਹਿਜਰੀ ਸਾਲ 1448, ਮਹੀਨਾ : ਸਫ਼ਰ, ਤਰੀਕ : 6, ਸੂਰਜ ਉਦੇ ਸਵੇਰੇ 5.41 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਰਾਤ 8.49 ਤੱਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਸਿੱਧ (ਸ਼ਾਮ 6.26 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 7.55ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭੱਦਰਾ ਰਹੇਗੀ (ਸ਼ਾਮ 4.40 ਤੱਕ), ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ,  ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਦੁਰਗਾ ਅਸ਼ਟਮੀ ਸਰਥਲ ਦੇਵੀ ਯਾਤਰਾ (ਕਿਸ਼ਤਵਾੜ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News