ਧਨੁ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

Tuesday, Sep 16, 2025 - 06:30 AM (IST)

ਧਨੁ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

ਮੇਖ : ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਵਪਾਰ-ਕਾਰੋਬਾਰ ’ਚ ਲਾਭ ਵਾਲਾ ਸਿਤਾਰਾ, ਕੰਮਕਾਜੀ ਟੂਰਿੰਗ ਵੀ ਲਾਭ ਵਾਲੀ, ਭੱਜਦੌੜ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਵੀ ਹਟੇਗੀ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਕਰਕ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਲਿਖਣ-ਪੜ੍ਹਨ ਜਾਂ ਲੈਣ-ਦੇਣ ਦੇ ਕੰਮ ਵੀ ਸੰਭਲ-ਸੰਭਾਲ ਕੇ ਕਰਨੇ ਸਹੀ ਰਹਿਣਗੇ।
ਸਿੰਘ : ਖੇਤੀ ਉਤਪਾਦਾ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕਾਰੋਬਾਰੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਕੰਨਿਆ : ਸਿਤਾਰਾ ਸਫਲਤਾ ਦੇਣ, ਇੱਜ਼ਤ ਮਾਣ ਵਧਾਉਣ ਅਤੇ ਵਿਰੋਧੀਆਂ ਨੂੰ ਕਮਜ਼ੋਰ ਕਰਨ ਵਾਲਾ , ਸ਼ਤਰੂ ਵੀ ਆਪ ਅੱਗੇ ਟਿੱਕ ਨਾ ਸਕਣਗੇ। 
ਤੁਲਾ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਭੱਜਦੌੜ ਕਰਨ ’ਤੇ ਆਪ ਦੀਅਾਂ ਸਕੀਮਾਂ-ਪ੍ਰੋਗਰਾਮ ਕੁਝ ਅੱਗੇ ਵਧਣਗੇ, ਇੱਜ਼ਤ ਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ : ਪੇਟ ਦੀ ਸੰਭਾਲ ਰੱਖੋ, ਖਾਣ-ਪੀਣ ’ਚ ਵੀ ਪੂਰ ਪ੍ਰਹੇਜ਼ ਰੱਖੋ, ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਮਾਨਤ ਦਿਓ।
ਧਨੁ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਰਹੇਗਾ।
ਮਕਰ : ਮਨ ਅਸ਼ਾਂਤ-ਅਸਥਿਰ, ਡਾਵਾਂਡੋਲ ਰਹੇਗਾ, ਜਿਸ ਕਰਕੇ ਆਪ ਕਿਸੇ ਵੀ ਕੋਸ਼ਿਸ਼ ਨੂੰ ਸ਼ੁਰੂ ਕਰਨ ’ਚ ਘਬਰਾਹਟ ਮਹਿਸੂਸ ਕਰੋਗੇ।
ਕੁੰਭ : ਸਟਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।
ਮੀਨ : ਜ਼ਮੀਨੀ ਜਾਇਦਾਦੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਵੀ ਸਾਫਟ-ਸੁਪਰੋਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ।

16 ਸਤੰਬਰ 2025, ਮੰਗਲਵਾਰ
ਅੱਸੂ ਵਦੀ ਤਿੱਥੀ ਦਸਮੀ (16-17 ਮੱਧ ਰਾਤ 12.23 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਸਿੰਘ ’ਚ 
ਚੰਦਰਮਾ    ਮਿਥੁਨ ’ਚ
ਕੰਨਿਆ    ਤੁਲਾ ’ਚ
 ਬੁੱਧ        ਕੰਨਿਆ ’ਚ  
 ਗੁਰੂ       ਮਿਥੁਨ ’ਚ 
 ਸ਼ੁੱਕਰ     ਸਿੰਘ ’ਚ 
 ਸ਼ਨੀ      ਮੀਨ ’ਚ
 ਰਾਹੂ      ਕੁੰਭ ’ਚ                                                     
 ਕੇਤੂ       ਸਿੰਘ ’ਚ
  
ਬਿਕ੍ਰਮੀ ਸੰਮਤ : 2082, ਅੱਸੂ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਭਾਦੋਂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ-ਅੱਵਲ, ਤਰੀਕ : 23, ਸੂਰਜ ਉਦੇ ਸਵੇਰੇ 6.16 ਵਜੇ, ਸੂਰਜ ਅਸਤ : ਸ਼ਾਮ 6.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਰਦਰਾ(ਸਵੇਰੇ 6.46 ਤੱਕ) ਅਤੇ ਮਗਰੋਂ ਪੁਨਰਵਸ, ਯੋਗ :  ਵਰਿਆਣ (16-17 ਮੱਧ ਰਾਤ 12.34 ਤੱਕ) ਅਤੇ ਮਗਰੋਂ ਯੋਗ ਪਰਿਧ,  ਚੰਦਰਮਾ : ਮਿਥੁਨ ਰਾਸ਼ੀ ’ਤੇ (16-17 ਮੱਧ ਰਾਤ 12.29 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਦੁਪਹਿਰ 12.58 ਤੋਂ ਲੈ ਕੇ 16-17 ਮੱਧ ਰਾਤ 12.23 ਤੱਕ),  ਦਿਸ਼ਾ ਲਈ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ  ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ  ਤਿਓਹਾਰ :ਤਿੱਥੀ ਦਸਮੀ ਦਾ ਸਰਾਧ, ਬਿਕ੍ਰਮੀ ਅੱਸੂ ਸੰਕ੍ਰਾਂਤੀ, ਸੂਰਜ 16-17 ਮੱਧ ਰਾਤ 1.47 (ਜਲੰਧਰ ਟਾਈਮ) ’ਤੇ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ।

- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News