ਮਿਥੁਨ ਰਾਸ਼ੀ ਵਾਲਿਆਂ ਦਾ ਸਰਕਾਰੀ-ਗੈਰ ਸਰਕਾਰੀ ਕੰਮਾਂ ਲਈ ਸਮਾਂ ਬਿਹਤਰ ਰਹੇਗਾ, ਦੇਖੋ ਆਪਣੀ ਰਾਸ਼ੀ
Tuesday, Sep 09, 2025 - 06:51 AM (IST)

ਮੇਖ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ-ਪੇਚਦੀਗੀਆਂ ਵਾਲਾ, ਇਸ ਲਈ ਕੋਈ ਵੀ ਨਵਾਂ ਯਤਨ ਹੱਥ ’ਚ ਨਾ ਲਓ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਬ੍ਰਿਖ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਿਥੁਨ :ਸਰਕਾਰੀ-ਗੈਰ ਸਰਕਾਰੀ ਕੰਮਾਂ ਲਈ ਸਮਾਂ ਬਿਹਤਰ, ਅਫਸਰ ਸਾਫਟ -ਸੁਪੋਰਟਿਵ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਅਾਪ ਅੱਗੇ ਠਹਿਰ ਨਾ ਸਕਣਗੇ।
ਕਰਕ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਅਾਨ, ਜਨਰਲ ਤੌਰ ’ਤੇ ਅਾਪ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ, ਅਰਥ ਦਸ਼ਾ ਸੁਖਦ ਰਹੇਗੀ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਲਿਮਟ ’ਚ ਖਾਣਾ-ਪੀਣਾ ਸਹੀ ਰਹੇਗਾ, ਮਨ ਵੀ ਉਦਾਸ-ਪ੍ਰੇਸ਼ਾਨ -ਅਪਸੈੱਟ ਜਿਹਾ ਰਹੇਗਾ।
ਕੰਨਿਆ :ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਤੁਲਾ : ਕਿਉਂਕਿ ਦੁਸ਼ਮਣ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਲ ਸਕਦੇ ਹਨ, ਇਸ ਲਈ ਪੂਰੀ ਤਰ੍ਹਾਂ ਅਾਪਣਾ ਬਚਾਅ ਰੱਖੋ।
ਬ੍ਰਿਸ਼ਚਕ : ਸਿਤਾਰਾ ਸਟ੍ਰਾਂਗ , ਸੰਤਾਨ ਨਾਲ ਜੁੜੇ ਕਿਸੇ ਪ੍ਰੋਗਰਾਮ ਲਈ ਅਾਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਅਾਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਪ੍ਰਭਾਅ-ਦਬਦਬਾ ਬਣਿਅਾ ਰਹੇਗਾ।
ਮਕਰ : ਜੇ ਕਿਸੇ ਵੱਡੇ ਅਾਦਮੀ ਦੀ ਮਦਦ ਜਾਂ ਸਹਿਯੋਗ ਲੈਣ ਲਈ ਅਾਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਅਾਪ ਦੀ ਗੱਲ ਧਿਅਾਨ ਨਾਲ ਸੁਣੇਗਾ।
ਕੁੰਭ : ਸਿਤਾਰਾ ਧਨ ਲਾਭ ਲਈ ਚੰਗਾ, ਭੱਜਦੌੜ ਕਰਨ ’ਤੇ ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਠੰਡੀਅਾਂ ਵਸਤਾਂ ਅਤੇ ਪਾਣੀ ਦੀ ਵਰਤੋਂ ਪਰਹੇਜ਼ ਨਾਲ ਕਰੋ।
ਅੱਜ ਦਾ ਰਾਸ਼ੀਫਲ
9 ਸਤੰਬਰ 2025, ਮੰਗਲਵਾਰ
ਅੱਸੂ ਵਦੀ ਤਿੱਥੀ ਦੂਜ ( ਸ਼ਾਮ 6.30 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕੁੰਭ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 18 (ਭਾਦੋਂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ-ਅੱਵਲ, ਤਰੀਕ : 16, ਸੂਰਜ ਉਦੇ ਸਵੇਰੇ 6.12 ਵਜੇ, ਸੂਰਜ ਅਸਤ : ਸ਼ਾਮ 6.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (ਸ਼ਾਮ 6.07 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਗੰਡ (ਰਾਤ 11.59 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ :ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (10 ਸਤੰਬਰ ਸਵੇਰੇ 5.04 ’ਤੇ), ਸ਼ਾਮ 6.07 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਤਿੱਥੀ ਦੂਜ ਦਾ ਸਰਾਧ, ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਬਲੀਦਾਨ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)