ਸਿੰਘ ਰਾਸ਼ੀ ਵਾਲਿਆਂ ਦਾ ਜਨਰਲ ਸਿਤਾਰਾ ਸਟ੍ਰਾਂਗ, ਦੇਖੋ ਆਪਣੀ ਰਾਸ਼ੀ
Friday, Sep 12, 2025 - 03:23 AM (IST)

ਮੇਖ : ਕਾਰੋਬਾਰੀ ਟੂਰਿੰਗ-ਪਲਾਨਿੰਗ ਲਈ ਸਮਾਂ ਚੰਗਾ, ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਬ੍ਰਿਖ : ਸਿਤਾਰਾ ਸ਼ਾਮ ਤੱਕ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨੁਕਸਾਨ ਦਾ ਡਰ ਰਹੇਗਾ ਪਰ ਬਾਅਦ ’ਚ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਮਿਥੁਨ : ਸਿਤਾਰਾ ਸ਼ਾਮ ਤੱਕ ਆਮਦਨ ਵਾਲਾ ਅਤੇ ਅਰਥ ਦਸ਼ਾ ਕੰਫ਼ਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਉਭਰਣ ਦਾ ਡਰ ਰਹੇਗਾ।
ਕਰਕ : ਸਿਤਾਰਾ ਸ਼ਾਮ ਤੱਕ ਸਰਕਾਰੀ ਕੰਮਾਂ ਨੂੰ ਸੰਵਾਰਨ ਅਤੇ ਇੱਜ਼ਤ ਮਾਣ ਵਧਾਉਣ ਵਾਲਾ ਫਿਰ ਬਾਅਦ ’ਚ ਕਾਰੋਬਾਰੀ ਕੰਮਾਂ ਦੀ ਦਸ਼ਾ ਸੁਧਰੇਗੀ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਰੱਖੇਗਾ ਪਰ ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋ।
ਕੰਨਿਆ : ਸਿਤਾਰਾ ਸ਼ਾਮ ਤੱਕ ਪੇਟ ਨੂੰ ਅਪਸੈੱਟ ਰੱਖਣ ਅਤੇ ਨੁਕਸਾਨ ਕਰਵਾਉਣ ਵਾਲਾ ਪਰ ਬਾਅਦ ’ਚ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਸੁਧਰੇਗੀ।
ਤੁਲਾ : ਸਿਤਾਰਾ ਸ਼ਾਮ ਤੱਕ ਅਰਥ ਦਸ਼ਾ ਬਿਹਤਰ ਰੱਖੇਗਾ, ਕੋਸ਼ਿਸ਼ਾਂ ’ਚ ਸਫ਼ਲਤਾ ਮਿਲੇਗੀ ਪਰ ਬਾਅਦ ’ਚ ਪ੍ਰੇਸ਼ਾਨੀ ਵਾਲੇ ਹਾਲਾਤ ਬਣਨਗੇ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਮਨ ਨੂੰ ਅਸ਼ਾਂਤ-ਡਿਸਟਰਬ ਰੱਖਣ ਵਾਲਾ, ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ, ਨੇਕ ਕੰਮਾਂ ’ਚ ਧਿਆਨ।
ਧਨੁ : ਸਿਤਾਰਾ ਸ਼ਾਮ ਤੱਕ ਬਿਹਤਰ, ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਵਿਪਰੀਤ ਹਾਲਾਤ ਬਣਾ ਸਕਦਾ ਹੈ।
ਮਕਰ : ਸਿਤਾਰਾ ਸ਼ਾਮ ਤੱਕ ਪ੍ਰਾਪਰਟੀ ਦੇ ਕੰਮ ਸੰਵਾਰਨ ਅਤੇ ਇੱਜ਼ਤਮਾਣ ਵਧਾਉਣ ਵਾਲਾ ਫਿਰ ਬਾਅਦ ’ਚ ਵੀ ਸਮਾਂ ਸਫ਼ਲਤਾ ਅਤੇ ਬਿਹਤਰੀ ਕਰਨ ਵਾਲਾ।
ਕੁੰਭ : ਸਿਤਾਰਾ ਸ਼ਾਮ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣਾਈ ਰੱਖੇਗਾ, ਫਿਰ ਬਾਅਦ ’ਚ ਵੀ ਹਰ ਫ੍ਰੰਟ ’ਤੇ ਸਫ਼ਲਤਾ ਮਿਲੇਗੀ।
ਮੀਨ : ਸਿਤਾਰਾ ਸ਼ਾਮ ਤੱਕ ਵਪਾਰਕ ਕੰਮਾਂ ਨੂੰ ਬਿਹਤਰ ਰੱਖਣ ਵਾਲਾ ਪਰ ਬਾਅਦ ’ਚ ਵੀ ਸਮਾਂ ਜਨਰਲ ਹਾਲਾਤ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ।
12 ਸਤੰਬਰ 2025, ਸ਼ੁੱਕਰਵਾਰ
ਅੱਸੂ ਵਦੀ ਤਿੱਥੀ ਪੰਚਮੀ (ਸਵੇਰੇ 9.59 ਤਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੇਖ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 21 (ਭਾਦੋਂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ-ਅੱਵਲ, ਤਰੀਕ : 19, ਸੂਰਜ ਉਦੇ ਸਵੇਰੇ 6.14 ਵਜੇ, ਸੂਰਜ ਅਸਤ : ਸ਼ਾਮ 6.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਦੁਪਹਿਰ 11.59 ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵਿਆਘਾਤ (ਦੁਪਹਿਰ 1.44 ਤਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਮੇਖ ਰਾਸ਼ੀ ’ਤੇ (ਸ਼ਾਮ 5.31 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਤਿੱਥੀ ਛੱਠ ਦਾ ਸਰਾਧ (ਸਵੇਰੇ 9.59 ਤੋਂ ਬਾਅਦ), ਚੰਦਰ ਛੱਠ ਵਰਤ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ,381 ਮੋਤਾ ਸਿੰਘ ਨਗਰ, ਜਲੰਧਰ)