5 ਦਿਨਾਂ ’ਚ 4 ਗ੍ਰਹਿ ਬਦਲਣਗੇ ਆਪਣੀ ਰਾਸ਼ੀ, ਜ਼ਿੰਦਗੀ ’ਚ ਆਉਣਗੇ ਨਵੇਂ ਮੌਕੇ
Saturday, Sep 13, 2025 - 10:41 PM (IST)

ਧਰਮ ਡੈਸਕ - ਸਤੰਬਰ ਦੇ ਪਹਿਲੇ ਹਫ਼ਤੇ ਚੰਦਰ ਗ੍ਰਹਿਣ ਤੋਂ ਬਾਅਦ ਹੁਣ ਦੂਜੇ ਤੇ ਤੀਜੇ ਹਫ਼ਤੇ ’ਚ ਮੰਗਲ, ਸ਼ੁੱਕਰ, ਬੁੱਧ ਅਤੇ ਸੂਰਜ ਦੀ ਰਾਸ਼ੀ ਬਦਲ ਰਹੀ ਹੈ । 13 ਤੋਂ 17 ਸਤੰਬਰ ਤੱਕ 5 ਦਿਨਾਂ ਅੰਦਰ 4 ਅਹਿਮ ਗ੍ਰਹਿਆਂ ਦੀ ਰਾਸ਼ੀ ਬਦਲਣ ਨਾਲ ਸਾਰੇ ਲੋਕਾਂ ਦੀ ਜ਼ਿੰਦਗੀ ’ਤੇ ਇਸ ਦਾ ਅਸਰ ਪਵੇਗਾ।
ਜਿੱਥੇ ਇਕ ਪਾਸੇ ਚੰਦਰ ਗ੍ਰਹਿਣ ਦਾ ਪ੍ਰਭਾਵ ਆਉਣ ਵਾਲੇ ਦਿਨਾਂ ’ਚ ਰਹੇਗਾ, ਉੱਥੇ ਹੀ ਦੂਜੇ ਪਾਸੇ 13 ਸਤੰਬਰ ਨੂੰ ਮੰਗਲ ਦਾ ਤੁਲਾ ਰਾਸ਼ੀ ’ਚ ਗੋਚਰ ਕੁਝ ਲੋਕਾਂ ਦੇ ਹੌਸਲੇ ਵਧਾਏਗਾ। 15 ਸਤੰਬਰ ਨੂੰ ਸ਼ੁੱਕਰ ਦਾ ਸਿੰਘ ਰਾਸ਼ੀ ’ਚ ਅਤੇ ਉਸੇ ਦਿਨ ਬੁੱਧ ਦਾ ਕੰਨਿਆ ਰਾਸ਼ੀ ’ਚ ਗੋਚਰ ਜੀਵਨ ’ਚ ਨਵੇਂ ਮੌਕੇ ਲੈ ਕੇ ਆਵੇਗਾ। 17 ਸਤੰਬਰ ਨੂੰ ਕੰਨਿਆ ਰਾਸ਼ੀ ’ਚ ਸੂਰਜ ਦਾ ਗੋਚਰ ਕਈ ਰਾਸ਼ੀ ਵਾਲਿਆਂ ਨੂੰ ਸਿਹਤ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਦੇਵੇਗਾ। 12 ਰਾਸ਼ੀਆਂ ’ਤੇ ਇਸ ਦਾ ਪ੍ਰਭਾਵ ਇਸ ਪ੍ਰਕਾਰ ਹੋਵੇਗਾ।
ਮੇਖ : 7 ਸਤੰਬਰ ਨੂੰ ਲੱਗੇ ਚੰਦਰ ਗ੍ਰਹਿਣ ਕਾਰਨ ਗਰਭ ਅਵਸਥਾ ਦੌਰਾਨ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅਨੁਮਾਨਤ ਲਾਭ ਨਾਲ ਸਬੰਧਤ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ। 13 ਸਤੰਬਰ ਨੂੰ ਮੰਗਲ ਸੱਤਵੇਂ ਘਰ ’ਚ ਦਾਖਲ ਹੋਵੇਗਾ, ਜਿਸ ਨਾਲ ਸਾਂਝੇਦਾਰੀ, ਇਕਰਾਰਨਾਮੇ ਜਾਂ ਵਿਆਹ ਦੇ ਮੌਕੇ ਖੁੱਲ੍ਹਣਗੇ। 15 ਸਤੰਬਰ ਨੂੰ ਸ਼ੁੱਕਰ ਪੰਜਵੇਂ ਘਰ ’ਚ ਆਏਗਾ ਜੋ ਰੋਮਾਂਸ, ਅਨੰਦ ਅਤੇ ਰਚਨਾਤਮਕਤਾ ਲਿਆਵੇਗਾ। 16 ਸਤੰਬਰ ਤੋਂ ਬਾਅਦ ਕੰਨਿਆ ਰਾਸ਼ੀ ’ਚ ਸੂਰਜ ਅਤੇ ਬੁੱਧ ਦੇ ਦਾਖਲ ਹੋਣ ਕਾਰਨ ਸਿਹਤ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ।