ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਬਾਅਦ ਦੁਪਹਿਰ ਤੱਕ ਨੁਕਸਾਨ ਤੇ ਪ੍ਰੇਸ਼ਾਨੀ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ
Wednesday, Sep 10, 2025 - 06:50 AM (IST)

ਮੇਖ : ਸਿਤਾਰਾ ਬਾਅਦ ਦੁਪਹਿਰ ਤਕ ਨੁਕਸਾਨ ਪ੍ਰੇਸ਼ਾਨੀ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤਕ ਸਫਲਤਾ, ਇੱਜ਼ਤਮਾਣ ਵਾਲਾ, ਸਫਰ ਵੀ ਠੀਕ-ਠਾਕ ਰਹੇਗਾ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਵਾਲਾ ਬਣ ਸਕਦਾ ਹੈ।
ਮਿਥੁਨ : ਸਿਤਾਰਾ ਬਾਅਦ ਦੁਪਹਿਰ ਤਕ ਸਰਕਾਰੀ ਕੰਮਾਂ ਸਮੇਤ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਹਰ ਮੋਰਚੇ ’ਚੇ ਕਦਮ ਬੜ੍ਹਤ ਵੱਲ ਰੱਖੇਗਾ ਪਰ ਸਿਹਤ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤਕ ਪੇਟ ਨੂੰ ਅਪਸੈੱਟ ਰੱਖਣ ਵਾਲਾ, ਮਨ ਵੀ ਡਿਸਟਰਬ ਜਿਹਾ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ, ਨੁਕਸਾਨ ਦਾ ਵੀ ਡਰ।
ਤੁਲਾ : ਸਿਤਾਰਾ ਬਾਅਦ ਦੁਪਹਿਰ ਤਕ ਮਨ ਨੂੰ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਦੀ ਦਸ਼ਾ ਸੁਧਰੇਗੀ।
ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਸਹਿਯੋਗ ਦੇਵੇਗੀ ਪਰ ਬਾਅਦ ’ਚ ਸਮਾਂ ਮੁਸ਼ਕਲਾਂ, ਪ੍ਰੇਸ਼ਾਨੀਅਾਂ ਵਾਲਾ ਬਣੇਗਾ।
ਧਨ : ਸਿਤਾਰਾ ਬਾਅਦ ਦੁਪਹਿਰ ਤਕ ਜਨਰਲ ਤੌਰ ’ਤੇ ਸਫਲਤਾ ਅਤੇ ਇੱਜ਼ਤਮਾਣ ਬਣਾਈ ਰੱਖਣ ਵਾਲਾ, ਬਾਅਦ ’ਚ ਵੀ ਕਦਮ ਬੜ੍ਹਤ ਵੱਲ ਰਹੇਗਾ।
ਮਕਰ : ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖਣ ਵਾਲਾ, ਫਿਰ ਬਾਅਦ ’ਚ ਹਰ ਮੋਰਚੇ ’ਤੇ ਸਫਲਤਾ ਮਿਲੇਗੀ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤਕ ਆਮਦਨ ਵਾਲਾ, ਕਾਰੋਬਾਰੀ ਟੂਰਿੰਗ-ਪਲਾਨਿੰਗ ਲਾਭ ਦੇਵੇਗੀ ਪਰ ਬਾਅਦ ’ਚ ਸਮਾਂ ਕੰਮਕਾਜੀ ਕੰਮਾਂ ਲਈ ਸੁਧਰੇਗਾ।
ਮੀਨ : ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣ ਸਹੀ ਰਹੇਗਾ।
10 ਸਤੰਬਰ 2025, ਬੁੱਧਵਾਰ
ਭਾਦੋਂ ਅੱਸੂ ਵਦੀ ਤਿੱਥੀ ਤੀਜ (ਬਾਅਦ ਦੁਪਹਿਰ 3.39 ਤਕ)ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੀਨ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 26 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 19 (ਭਾਦੋਂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ-ਅੱਵਲ, ਤਰੀਕ : 17, ਸੂਰਜ ਉਦੇ ਸਵੇਰੇ 6.13 ਵਜੇ, ਸੂਰਜ ਅਸਤ : ਸ਼ਾਮ 6.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸ਼ਾਮ 4.03 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਵ੍ਰਿਧੀ (ਰਾਤ 8.32 ਤਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮੀਨ ਰਾਸ਼ੀ ’ਤੇ (ਸ਼ਾਮ 4.03 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਪੰਚਕ ਲੱਗੀ ਰਹੇਗੀ (ਸ਼ਾਮ 4.03), ਸ਼ਾਮ 4.03 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, (ਬਾਅਦ ਦੁਪਹਿਰ 3.39 ਤਕ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਤਿੱਥੀ ਤੀਜ ਦਾ ਸਰਾਧ, ਫਿਰ ਬਾਅਦ ਦੁਪਹਿਰ 3.39 ਤੋਂ ਬਾਅਦ ਤਿੱਥੀ ਚੌਥ ਦਾ ਸਰਾਧ, ਸ਼੍ਰੀ ਗਣੇਸ਼ ਚੌਥ ਵਰਤ, ਈਦੁਲ ਮੌਲਾਦ (ਮੁਸਲਿਮ), ਪੰ. ਗੋਵਿੰਦ ਵਲਭ ਪੰਤ ਜਨਮ ਦਿਨ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)