ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ-ਪ੍ਰੇਸ਼ਾਨੀ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

Sunday, May 31, 2026 - 06:55 AM (IST)

ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ-ਪ੍ਰੇਸ਼ਾਨੀ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਖਾਣ-ਪੀਣ ਦੇ ਮਾਮਲੇ ’ਚ ਪੂਰਾ ਪ੍ਰਹੇਜ਼ ਰੱਖੋ, ਕਿਉਂਕਿ ਪੇਟ ਵਿਗੜਿਆਂ-ਵਿਗੜਿਆਂ ਰਹੇਗਾ, ਸਫਰ ਵੀ ਨਾ ਕਰੋ, ਮਨ ਵੀ ਅਪਸੈੱਟ ਜਿਹਾ ਰਹੇਗਾ।
ਬ੍ਰਿਖ : ਕਾਰੋਬਾਰੀ ਦਸ਼ਾ ਪਹਿਲੇ ਜਿਹੀ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹੇਗਾ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਅਪਸੈੱਟ ਜਿਹੇ ਰਹਿਣਗੇ।
ਮਿਥੁਨ : ਡਰੇ-ਡਰੇ ਅਤੇ ਡਾਵਾਂਡੋਲ ਮਨ ਸਥਿਤੀ ਕਰਕੇ ਮਨ ਕਿਸੇ ਵੀ ਕੰਮ ਜਾਂ ਕੋਸ਼ਿਸ਼ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਾ ਹੋਵੇਗਾ।
ਕਰਕ : ਸੋਚ-ਵਿਚਾਰ ’ਤੇ ਨੈਗੇਟਿਵਿਟੀ ਪ੍ਰਭਾਵੀ ਰਹੇਗੀ, ਸੰਤਾਨ ਨਾਲ ਜੁੜੇ ਮਾਮਲੇ ਨੂੰ ਵੀ ਟੈਕਟਫੁਲ ਹੈਂਡਲ ਕਰੋ, ਕਿਉਂਕਿ ਸੰਤਾਨ ਪੂਰੀ ਤਰ੍ਹਾਂ ਸਹਿਯੋਗ ਨਾ ਕਰੇਗੀ।
ਸਿੰਘ : ਪ੍ਰਾਪਰਟੀ ਨਾਲ ਜੁੜੇ ਮਾਮਲੇ ਵੀ ਲਟਕ ਸਕਦੇ ਹਨ, ਇਸ ਲਈ ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕੰਨਿਆ : ਕੰਮਕਾਜੀ ਸਾਥੀ ਨੂੰ ਵੀ ਸਮਝਦਾਰੀ ਨਾਲ ਟੈਕਲ ਕਰੋ, ਕਿਉਂਕਿ ਉਹ ਸ਼ਾਇਦ ਪੂਰੀ ਤਰ੍ਹਾਂ ਆਪ ਨਾਲ ਖੜ੍ਹਾ ਹੋਵੇਗਾ।
ਤੁਲਾ : ਕਿਉਂਕਿ ਸਿਤਾਰਾ ਧਨ ਦੀ ਤੰਗੀ ਰੱਖਣ ਵਾਲਾ ਹੈ, ਇਸ ਲਈ ਸਾਵਧਾਨੀ ਰੱਖੋ ਕਿਤੇ ਆਪ ਦੀ  ਕੋਈ ਪੇਮੈਂਟ  ਕਿਧਰੇ ਫਸ ਨਾ ਜਾਵੇ।
ਬ੍ਰਿਸ਼ਚਕ : ਕੰਮਕਾਜੀ ਦਸ਼ਾ ਠੀਕ-ਠਾਕ ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗਾ।
ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਰੁਖ ਕਰਕੇ ਕੋਈ ਸਰਕਾਰੀ ਪ੍ਰੋਗਰਾਮ ਨਾ ਵਿਗੜ ਜਾਵੇ।
ਮੀਨ : ਸਮਾਂ ਬਾਧਾਵਾਂ ਮੁਸ਼ਕਿਲਾਂ ਵਾਲਾ, ਇਸ ਲਈ ਜਿਹੜਾ ਵੀ ਕੰਮ ਕਰੋ, ਪੂਰਾ ਹੋਮ ਟਾਸਕ ਕਰਕੇ ਕਰੋ, ਨੁਕਸਾਨ ਦਾ ਵੀ ਡਰ।

31 ਮਈ 2026, ਐਤਵਾਰ
ਪ੍ਰਥਮ (ਅਧਿਕ) ਜੇਠ ਸੁਦੀ ਤਿੱਥੀ  ਪੁੰਨਿਆ (ਦੁਪਹਿਰ 2.15 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਬ੍ਰਿਖ ’ਚ 
ਚੰਦਰਮਾ    ਬ੍ਰਿਸ਼ਚਕ ’ਚ 
ਮੰਗਲ      ਮੇਖ ’ਚ
ਬੁੱਧ         ਮਿਥੁਨ ’ਚ 
ਗੁਰੂ        ਮਿਥੁਨ ’ਚ 
ਸ਼ੁੱਕਰ      ਮਿਥੁਨ ’ਚ 
ਸ਼ਨੀ       ਮੀਨ ’ਚ
ਰਾਹੂ       ਕੁੰਭ ’ਚ                                                     
ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1948, ਮਿਤੀ :10 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 13, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ : ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ :  ਅਨੁਰਾਧਾ (ਸ਼ਾਮ 4.12 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ :ਸਿੱਧ, (ਪੂਰਾ ਦਿਨ ਰਾਤ), ਚੰਦਰਮਾ :  ਬ੍ਰਿਸ਼ਚਕ  (ਪੂਰਾ ਦਿਨ ਰਾਤ) ਸ਼ਾਮ 4.12  ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ।  ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ ਪੁਰਬ, ਦਿਵਸ ਅਤੇ ਤਿਉਹਾਰ : ਅਧਿਕ ਜੇਠ ਪੁੰਨਿਆ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News