ਮਕਰ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ

Monday, May 18, 2026 - 05:27 AM (IST)

ਮਕਰ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਿਲ ਹਟੇਗੀ ਅਤੇ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਸਟਰਾਂਗ ਸਿਤਾਰਾ ਆਪ ਦੇ ਮਨੋਬਲ ਨੂੰ ਹਾਈ ਰੱਖੇਗਾ ਅਤੇ ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਕਿਉਂਕਿ ਪੰਗੇ ਝਮੇਲੇ, ਪੇਚੀਦਗੀਆਂ ਉਭਰਦੀਆਂ ਸਿਮਟਦੀਆਂ ਰਹਿਣਗੀਆਂ, ਇਸ ਲਈ ਕਿਸੇ ਨਵੇਂ ਕੰਮ ਲਈ ਕੋਈ ਕੋਸ਼ਿਸ਼ ਨਾ ਕਰੋ, ਨੁਕਸਾਨ ਦਾ ਵੀ ਡਰ।
ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਕਿਸੇ ਕੰਮਕਾਜੀ ਸਮੱਸਿਆ ਨੂੰ ਰਸਤੇ ’ਚੋਂ ਹਟਾਉਣ ਵਾਲਾ, ਮਾਣ ਸਨਮਾਨ ਦੀ ਪ੍ਰਾਪਤੀ।
ਸਿੰਘ : ਆਪ ਨੂੰ ਆਪਣੀ ਕਿਸੇ ਕੋਸ਼ਿਸ਼ ਨੂੰ ਉਸ ਦੇ ਟਾਰਗੈੱਟ ਵੱਲ ਲੈ ਜਾਣ ’ਚ ਸਫਲਤਾ ਮਿਲੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਕੰਨਿਆ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਾਈ ਮੋਰੇਲ ਵੀ ਹਾਵੀ ਰਹੇਗਾ, ਸਰਕਾਰ ਦਰਬਾਰ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ। 
ਤੁਲਾ : ਪੇਟ ਬਾਰੇ ਸੁਚੇਤ ਰਹੋ, ਫਾਲਤੂ ਵਸਤਾਂ ਦੀ ਵਰਤੋ ਖਾਣ-ਪੀਣ ’ਚ ਨਾ ਕਰੋ, ਉਂਝ ਡਿੱਗਣ, ਫਿਸਲਣ ਅਤੇ ਸੱਟ ਲੱਗਣ ਦਾ ਡਰ ਰਹੇਗਾ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ।
ਧਨ : ਵਧਦੇ ਵੈਰ ਵਿਰੋਧ ਕਰਕੇ ਜਿੱਥੇ ਆਪ ਲਈ ਮੁਸ਼ਕਿਲਾਂ ਪੈਦਾ ਹੁੰਦੀਆਂ ਰਹਿਣਗੀਆਂ, ਉਥੇ ਪ੍ਰੇਸ਼ਾਨੀਆਂ ਵੀ ਆਪ ਦਾ ਪਿੱਛਾ ਨਾ ਛੱਡਣਗੀਆਂ।
ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਸਿਰੇ ਚੜ੍ਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੁੰਭ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਸਟਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ, ਕੰਮਕਾਜੀ ਤੌਰ ’ਤੇ ਵਿਅਸਤ, ਐਕਟਿਵ ਅਤੇ ਇਫੈਕਟਿਵ ਰੱਖੇਗਾ, ਤੇਜ ਪ੍ਰਭਾਵ ਵੀ ਬਣਿਆ ਰਹੇਗਾ।

18 ਮਈ 2026, ਸੋਮਵਾਰ
ਪ੍ਰਥਮ (ਅਧਿਕ) ਜੇਠ ਸੁਦੀ ਤਿੱਥੀ ਦੂਜ (ਸ਼ਾਮ 5.54 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ          ਬ੍ਰਿਖ ’ਚ 
ਚੰਦਰਮਾ      ਬ੍ਰਿਖ ’ਚ 
ਮੰਗਲ        ਮੇਖ  ’ਚ
ਬੁੱਧ           ਬ੍ਰਿਖ ’ਚ 
ਗੁਰੂ          ਮਿਥੁਨ ’ਚ 
ਸ਼ੁੱਕਰ        ਮਿਥੁਨ ’ਚ 
ਸ਼ਨੀ         ਮੀਨ ’ਚ
ਰਾਹੂ         ਕੁੰਭ ’ਚ                                                     
ਕੇਤੂ         ਸਿੰਘ ’ਚ   

ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 4 ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 28 (ਵਿਸਾਖ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 30, ਸੂਰਜ ਉਦੇ ਸਵੇਰੇ 5.34 ਵਜੇ, ਸੂਰਜ ਅਸਤ : ਸ਼ਾਮ 7.15 ਵਜੇ (ਜਲੰਧਰ ਟਾਈਮ), ਨਕਸ਼ੱਤਰ :ਰੋਹਿਣੀ  (ਪੂਰਵ ਦੁਪਹਿਰ 11.32 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ ਯੋਗ : ਸੁਕਰਮਾ (ਰਾਤ 9.48 ਤੱਕ) ਅਤੇ ਮਗਰੋਂ ਯੋਗ ਧ੍ਰਿਤੀ  ਚੰਦਰਮਾ :  ਬ੍ਰਿਖ ਰਾਸ਼ੀ ’ਤੇ (ਰਾਤ 10.5 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਚੰਦਰ ਦਰਸ਼ਨ ਮੇਲਾ ਸ਼ਾੜੀ ਜਾਤਰ (ਨਹਾਰ, ਹਿਮਾਚਲ) ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News