ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
Saturday, May 23, 2026 - 05:23 AM (IST)
ਮੇਖ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ।
ਬ੍ਰਿਖ : ਅਦਾਲਤੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਹਾਲਾਤ ਵੀ ਅਨੁਕੂਲ ਚਲਣਗੇ।
ਮਿਥੁਨ : ਮਿੱਤਰ ਅਤੇ ਕੰਮਕਾਜੀ ਸਾਥੀ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ, ਕੰਮਕਾਜੀ ਕੰਮਾਂ ਦੀ ਦਸ਼ਾ ਵੀ ਠੀਕ-ਠਾਕ ਰਹੇਗੀ।
ਕਰਕ : ਸਪਲਾਈ ਅਤੇ ਠੇਕੇਦਾਰੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ।
ਕੰਨਿਆ : ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਧਿਆਨ ਰੱਖੋ ਕਿ ਕਿਸੇ ਹੇਠ ਆਪ ਦੀ ਕੋਈ ਪੇਮੈਂਟ ਫ਼ਸ ਨਾ ਜਾਵੇ।
ਤੁਲਾ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ, ਪ੍ਰੋਗਰਾਮਿੰਗ-ਪਲਾਨਿੰਗ ਲਾਭ ਦੇਵੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।
ਬ੍ਰਿਸ਼ਚਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ ਅਤੇ ਪਿੱਛਾ ਜ਼ਿਆਦਾ ਕਰਨਾ ਪਵੇਗਾ।
ਧਨ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਆਮ ਤੌਰ ’ਤੇ ਐਕਟਿਵ ਅਤੇ ਇਫ਼ੈਕਟਿਵ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ, ਨੁਕਸਾਨ ਦਾ ਵੀ ਡਰ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਸਫ਼ਲਤਾ ਜ਼ਰੂਰ ਮਿਲੇਗੀ।
ਮੀਨ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਨਹੀਂ ਤਾਂ ਆਪ ਦੀਆਂ ਮੁਸ਼ਕਿਲਾਂ, ਪ੍ਰੇਸ਼ਾਨੀਆਂ ਵਧਣਗੀਆਂ।
23 ਮਈ 2026, ਸ਼ਨੀਵਾਰ
ਪ੍ਰਥਮ (ਅਧਿਕ) ਜੇਠ ਸੁਦੀ ਤਿੱਥੀ ਅਸ਼ਟਮੀ (23-24 ਮੱਧ ਰਾਤ 4.28 ਤਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਸਿੰਘ ’ਚ
ਮੰਗਲ ਮੇਖ ’ਚ
ਬੁੱਧ ਬ੍ਰਿਖ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 2 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ, ਤਰੀਕ : 5, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ : ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (23-24 ਮੱਧ ਰਾਤ 2.10 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਧਰੁਵ (ਸਵੇਰੇ 6.14 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸ਼ਾਮ 4.46 ਤਕ), 23-24 ਮੱਧ ਰਾਤ 2.10 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
