ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Tuesday, Sep 23, 2025 - 02:38 AM (IST)

ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਅਸ਼ਾਂਤ-ਟੈਂਸ ਅਤੇ ਡਰੇ-ਡਰੇ ਮਨ ਕਰਕੇ ਆਪ ਕਿਸੇ ਵੀ ਕੰਮ ਜਾਂ ਕੋਸ਼ਿਸ਼ ਨੂੰ ਹੱਥ ’ਚ ਲੈਣ ਦਾ ਹੌਸਲਾ  ਨਾ ਰੱਖ ਸਕੋਗੇ।
ਬ੍ਰਿਖ : ਧਾਰਮਿਕ ਕੰਮਾਂ ਨਾਲ ਜੁੜਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਰੁਚੀ, ਸੰਤਾਨ ਵੀ ਆਪ ਦਾ ਲਿਹਾਜ਼ ਕਰੇਗੀ ਅਤੇ ਤਾਲਮੇਲ ਰੱਖੇਗੀ।
ਮਿਥੁਨ : ਯਤਨ ਅਤੇ ਭੱਜਦੌੜ ਕਰਨ ’ਤੇ ਪ੍ਰਾਪਰਟੀ  ਦੇ ਕਿਸੇ ਕੰਮ ’ਚ ਕੋਈ ਬਾਧਾ, ਮੁਸ਼ਕਲ  ਹਟ ਸਕਦੀ ਹੈ, ਸ਼ਤਰੂ ਅਾਪ ਦੀ ਪਕੜ ਹੇਠ ਰਹਿਣਗੇ।
ਕਰਕ : ਵੱਡੇ ਲੋਕ ਅਾਪ ਦੀ ਗੱਲ ਨੂੰ ਵਜ਼ਨ ਦੇਣਗੇ ਅਤੇ ਧਿਅਾਨ ਨਾਲ ਸੁਣਨਗੇ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਵੀ ਬਣੀ ਰਹੇਗੀ।
ਸਿੰਘ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ ਵੀ ਲਾਭ ਦੇਵੇਗੀ, ਅਾਪ ਦੀ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ਲਾਭ ਦੇਵੇਗੀ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਅਤੇ ਇੱਜ਼ਤਮਾਣ ਮਿਲੇਗਾ ਪਰ ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ ਪ੍ਰੇਸ਼ਾਨੀ ਰਹੇਗੀ।
ਤੁਲਾ : ਸਿਤਾਰਾ ਨੁਕਸਾਨ ਵਾਲਾ, ਇਸ ਲਈ ਜਿੱਥੇ ਲੈਣ-ਦੇਣ ਦੇ ਕੰਮਾਂ ’ਚ ਚੌਕਸੀ  ਵਰਤੋ, ਉੱਥੇ ਅਾਪਣੀ ਪੇਮੈਂਟ ਵੀ ਕਿਸੇ ਹੇਠ ਨਾ ਫਸਾਓ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ , ਕਰਿਅਾਨਾ ਵਸਤਾਂ ਦਾ ਕੰਮ ਕਰਨ ਵਾਲਿਅਾਂ ਦੀਅਾਂ ਕਾਰੋਬਾਰੀ ਕੋਸ਼ਿਸ਼ਾਂ ਚੰਗਾ ਰੰਗ ਦਿਖਾਉਣਗੀਅਾਂ।
ਧਨ : ਕਿਸੇ ਅਫਸਰ ਦੇ ਸਾਫਟ ਅਤੇ ਹਮਦਰਦਾਨਾ ਰੁਖ਼ ਕਰ ਕੇ ਅਾਪ ਨੂੰ ਅਾਪਣੀ ਕਿਸੇ ਸਰਕਾਰੀ ਪ੍ਰਾਬਲਮ  ਨੂੰ ਸੈਟਲ ਕਰਨ ’ਚ ਹੈਲਪ ਮਿਲੇਗੀ।
ਮਕਰ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਅਾਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਭੱਜਦੌੜ ਵੀ ਬਣੀ ਰਹੇਗੀ।
ਕੁੰਭ : ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਸਹੀ ਰਹੇਗਾ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਅਾਂ ਵਸਤਾਂ ਦੀ ਵਰਤੋਂ ਧਿਅਾਨ ਨਾਲ ਕਰੋ।
ਮੀਨ : ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਰੇਸ਼ਾ-ਨਜ਼ਲਾ -ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਅੈਕਸਪੋਜ਼ਰ ਤੋਂ ਅਾਪਣਾ ਬਚਾਅ ਰੱਖੋ।

ਅੱਜ ਦਾ ਰਾਸ਼ੀਫਲ
23 ਸਤੰਬਰ 2025, ਮੰਗਲਵਾਰ
ਅੱਸੂ ਸੁਦੀ ਤਿੱਥੀ ਦੂਜ (23-24 ਮੱਧ ਰਾਤ 4.52 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਕੰਨਿਆ ’ਚ 
ਚੰਦਰਮਾ     ਕਰਕ ’ਚ
ਕੰਨਿਆ     ਤੁਲਾ ’ਚ
 ਬੁੱਧ         ਕੰਨਿਆ ’ਚ  
 ਗੁਰੂ        ਮਿਥੁਨ ’ਚ 
 ਸ਼ੁੱਕਰ      ਸਿੰਘ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ 
 
ਬਿਕ੍ਰਮੀ ਸੰਮਤ : 2082, ਅੱਸੂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 1 (ਅੱਸੂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ-ਅੱਵਲ, ਤਰੀਕ : 30, ਸੂਰਜ ਉਦੇ ਸਵੇਰੇ 6.21 ਵਜੇ, ਸੂਰਜ ਅਸਤ : ਸ਼ਾਮ 6.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਦੁਪਹਿਰ 1.40 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ ਯੋਗ :ਬ੍ਰਹਮ (ਰਾਤ (8.23 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੰਨਿਅਾ ਰਾਸ਼ੀ ’ਤੇ (23-24 ਮੱਧ ਰਾਤ 2.56 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ  ਤਿਓਹਾਰ : ਚੰਦਰ ਦਰਸ਼ਨ, ਅਸ਼ਟਮੀ ਸ਼ੱਕ ਅੱਸੂ ਮਹੀਨਾ ਸ਼ੁਰੂ, ਰਾਓ ਤੁਲਾ ਰਾਮ ਪੁੰਨ ਤਿੱਥੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News