ਮੇਖ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ ''ਚ ਹੋਵੇਗਾ ਲਾਭ, ਤੁਲਾ ਰਾਸ਼ੀ ਵਾਲਿਆਂ ਨੂੰ ਰਹੇਗਾ ਪੇਟ ''ਚ ਖ਼ਰਾਬੀ ਦਾ ਡਰ
Sunday, Nov 17, 2024 - 02:01 AM (IST)
ਮੇਖ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਵੀ ਫਰੂਟਫੁੱਲ ਰਹੇਗੀ, ਭੱਜਦੌੜ ਕਰਨ ’ਤੇ ਆਪ ਕਿਸੇ ਕੰਮਕਾਜੀ ਰੁਕਾਵਟ-ਮੁਸ਼ਕਿਲ ਨੂੰ ਰਸਤੇ ’ਚੋਂ ਹਟਾ ਸਕੋਗੇ।
ਬ੍ਰਿਖ : ਕਾਰੋਬਾਰੀ ਦਸ਼ਾ ਬਿਹਤਰ, ਆਪ ਦੀ ਫਾਇਨਾਂਸ਼ੀਅਲ ਪੁਜ਼ੀਸ਼ਨ ਵੀ ਸੁਧਰੀ ਰਹੇਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ।
ਮਿਥੁਨ : ਉਲਝਣਾਂ-ਮੁਸ਼ਕਿਲਾਂ, ਪੇਚੀਦਗੀਆਂ ਕਰਕੇ ਆਪ ਦੀ ਕਿਸੇ ਪਲਾਨਿੰਗ ਦੇ ਉਲਝਣ ਵਿਗੜਣ ਦਾ ਡਰ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਕਰਕ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ, ਹੋਟਲਿੰਗ, ਲਿਕਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਸਿੰਘ : ਕਿਸੇ ਅਫਸਰ ਦੇ ਨਰਮ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਰਕਾਰੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਕੰਨਿਆ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ-ਪ੍ਰੋਗਰਾਮ ਵੀ ਸਿਰੇ ਚੜ੍ਹਣ ਦੀ ਆਸ, ਮਨੋਬਲ ਅਤੇ ਦਬਦਬਾ ਬਣਿਆ ਰਹੇਗਾ।
ਤੁਲਾ : ਪੇਟ ’ਚ ਖਰਾਬੀ ਦਾ ਡਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਅਪਸੈੱਟ ਕਰਨ ਵਾਲੀਆਂ ਹੋਣ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਹਰ ਕੰਮ-ਹਰ ਕੋਸ਼ਿਸ਼ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ।
ਧਨ : ਡਾਂਵਾਡੋਲ ਅਤੇ ਡਰੇ ਹੋਏ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖ ਸਕੋਗੇ, ਹਾਨੀ ਪ੍ਰੇਸ਼ਾਨੀ ਦਾ ਡਰ।
ਮਕਰ : ਸੰਤਾਨ ਸਾਥ ਦੇਵੇਗੀ ਅਤੇ ਉਸ ਦੇ ਸੁਪੋਰਟਿਵ ਰੁਖ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੈਟਲ ਕਰਨ ’ਚ ਹੈਲਪ ਮਿਲੇਗੀ।
ਕੁੰਭ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ, ਆਪ ਦੀ ਭੱਜਦੌੜ ਅਤੇ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਸਿਤਾਰਾ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਵੀ ਸਿਰੇ ਚੜ੍ਹਣਗੇ।
17 ਨਵੰਬਰ 2024, ਐਤਵਾਰ
ਮੱਘਰ ਵਦੀ ਤਿਥੀ ਦੂਜ (ਸ਼ਾਮ 9.07 ਤੱਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 2 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 26 (ਕੱਤਕ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ: 14 , ਸੂਰਜ ਉਦੇ ਸਵੇਰੇ 7.01 ਵਜੇ, ਸੂਰਜ ਅਸਤ ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸ਼ਾਮ 5.23 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ , ਯੋਗ : ਸ਼ਿਵ (ਰਾਤ 8.21 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ: ਬ੍ਰਿਖ ਰਾਸ਼ੀ ’ਤੇ (17-18 ਮੱਧ ਰਾਤ 4.31 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ :ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਲਾਲਾ ਲਾਜਪਤ ਰਾਏ ਬਲਿਦਾਨ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)