ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ, ਤੁਲਾ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਲਾਭ
Friday, Dec 20, 2024 - 02:20 AM (IST)
ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ।
ਬ੍ਰਿਖ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਮਿਥੁਨ : ਹਿੰਮਤ ਅਤੇ ਉਤਸ਼ਾਹ ਸ਼ਕਤੀ ਬਣੀ ਰਹੇਗੀ, ਆਪ ਪੂਰੀ ਤਰ੍ਹਾਂ ਐਕਟਿਵ ਅਤੇ ਇਫੈਕਟਿਵ ਬਣੇ ਰਹੋਗੇ, ਤੇਜ਼ ਪ੍ਰਭਾਅ ਦਬਦਬਾ ਬਣਿਆ ਰਹੇਗਾ।
ਕਰਕ : ਜਿਹੜੇ ਲੋਕ ਠੇਕੇਦਾਰੀ ਜਾਂ ਸਰਕਾਰੀ ਵਿਭਾਗਾਂ ਨੂੰ ਕੁਝ ਸਾਮਾਨ ਸਪਲਾਈ ਕਰਨ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ ਦੌੜ ਦੀ ਚੰਗੀ ਰਿਟਰਨ ਮਿਲੇਗੀ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਰਹਿ ਸਕਦੀ ਹੈ।
ਕੰਨਿਆ : ਸਿਤਾਰਾ ਉਲਝਣਾਂ, ਝਮੇਲਿਆਂ ਅਤੇ ਪੇਚਦੀਗੀਆਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
ਤੁਲਾ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਵਿਰੋਧੀ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਸ਼ਚਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲਬਾਤ ਧਿਆਨ ਨਾਲ ਸੁਣਨਗੇ।
ਧਨ : ਜਨਰਲ ਸਿਤਾਰਾ ਮਜ਼ਬੂਤ, ਉਦੇਸ਼ ਮਨੋਰਥ ਹੱਲ ਹੋਣਗੇ, ਵੈਸੇ ਵੀ ਹਰ ਪੱਖੋਂ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਮਕਰ : ਸਿਹਤ ਦੀ ਸੰਭਾਲ ਰੱਖੋ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਜਲਦਬਾਜ਼ੀ’ਚ ਕੋਈ ਪ੍ਰੋਗਰਾਮ ਫਾਈਨਲ ਕਰੋ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਮੀਨ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ।
20 ਦਸੰਬਰ 2024, ਸ਼ੁੱਕਰਵਾਰ
ਪੋਹ ਵਦੀ ਤਿਥੀ ਪੰਚਮੀ (ਸਵੇਰੇ 10.49 ਤੱਕ) ਅਤੇ ਮਗਰੋਂ ਤਿਥੀ ਛੱਠ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਸਿੰਘ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 29 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲਸਾਨੀ, ਤਰੀਕ : 18, ਸੂਰਜ ਉਦੇ ਸਵੇਰੇ 7.26 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ: ਮਘਾ (20-21 ਮੱਧ ਰਾਤ 3.47 ਤੱਕ) ਅਤੇ ਮਗਰੋਂਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ: ਵਿਸ਼ਕੁੰਭ (ਸ਼ਾਮ 6.11 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), 20-21 ਮੱਧ ਰਾਤ 3.47 ਤੱਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਆਚਾਰੀਆ ਸ਼੍ਰੀ ਤੁਲਸੀ ਦੀਕਸ਼ਾ ਦਿਵਸ (ਜੈਨ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)