ਮੇਖ ਰਾਸ਼ੀ ਵਾਲਿਆਂ ਨੂੰ ਸ਼ਤਰੂ ਨਹੀਂ ਕਰ ਸਕਣਗੇ ਪਰੇਸ਼ਾਨ, ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਝਮੇਲਿਆਂ ਵਾਲਾ
Monday, Dec 16, 2024 - 02:30 AM (IST)
ਮੇਖ : ਮਿੱਤਰਾਂ ਕੰਮਕਾਜੀ ਸਾਥੀਆਂ ਨਾਲ ਮੇਲ-ਮਿਲਾਪ ਫਰੂਟ-ਫੁਲ ਰਹੇਗਾ, ਸ਼ਤਰੂ ਚਾਹ ਕੇ ਵੀ ਆਪ ਨੂੰ ਪ੍ਰੇਸ਼ਾਨ ਨਾ ਕਰ ਸਕਣਗੇ।
ਬ੍ਰਿਖ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੇਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕਾਰੋਬਾਰੀ ਕੋਸ਼ਿਸ਼ਾਂ ਦਾ ਚੰਗਾ ਨਤੀਜਾ ਮਿਲੇਗਾ।
ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਰ ਕਿਸੇ ਅਫਸਰ ਦੇ ਰੁਖ ’ਚ ਨਰਾਜ਼ਗੀ ਰਹਿ ਸਕਦੀ ਹੈ।
ਕਰਕ : ਚੂੰਕਿ ਸਿਤਾਰਾ, ਉਲਝਣਾਂ-ਝਮੇਲਿਆਂ ਵਾਲਾ ਹੈ, ਇਸ ਲਈ ਹਰ ਮੋਰਚੇ ’ਤੇ ਉਨ੍ਹਾਂ ਵਲੋਂ ਸੁਚੇਤ ਰਹੋ, ਸਫਰ ਵੀ ਨਾਂ ਕਰਨਾ ਸਹੀ ਰਹੇਗਾ।
ਸਿੰਘ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ, ਟੂਰਿੰਗ ਵੀ ਫਰੂਟ ਫੁਲ ਰਹੇਗੀ, ਵੈਸੇ ਵੀ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਕੰਨਿਆ : ਸਰਕਾਰੀ ਕੰਮਾਂ ਲਈ ਆਪ ਦੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ, ਪਰ ਆਪਣੇ ਗੁੱਸੇ ’ਚੇ ਕਾਬੂ ਰਖੋ।
ਤੁਲਾ : ਜਨਰਲ ਸਿਤਾਰਾ ਮਜ਼ਬੂਤ, ਧਾਰਮਿਕ ਸਮਾਜਿਕ ਕੰਮਾਂ ’ਚ ਰੁਚੀ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ-ਪੈਠ ਵੀ ਵਧੇਗੀ।
ਬ੍ਰਿਸ਼ਚਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲਿਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨਾ ਸਹੀ ਰਹੇਗਾ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ਤੇ ਤਾਲਮੇਲ-ਸਦਭਾਅ ਸਹਿਯੋਗ ਬਣਿਆ ਰਹੇਗਾ, ਮਾਣ-ਇੱਜ਼ਤ ਦੀ ਪ੍ਰਾਪਤੀ।
ਮਕਰ : ਦੁਸ਼ਮਣਾਂ ਨਾਲ ਨੇੜਤਾ ਆਪ ਦੀ ਮੁਸ਼ਕਿਲਾਂ ਨੂੰ ਵਧਾਉਣ ਵਾਲੀ ਹੋ ਸਕਦੀ ਹੈ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖੋ।
ਕੁੰਭ : ਸੰਤਾਨ ਦਾ ਸਹਿਯੋਗੀ ਅਤੇ ਸੁਪਰੋਟਿਵ ਰੁਖ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਹੈਲਪਫੁਲ ਹੋ ਸਕਦਾ ਹੈ।
ਮੀਨ : ਅਦਾਲਤੀ ਕੰਮਾਂ ਲਈ ਸਿਤਾਰਾ ਚੰਗਾ, ਹਰ ਮੋਰਚੇ ’ਤੇ ਆਪ ਦੀ ਪੈਠ ਵਧੇਗੀ, ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਪ੍ਰੇਸ਼ਾਨੀ ਰਹੇਗੀ।
16 ਦਸੰਬਰ 2024, ਸੋਮਵਾਰ
ਪੋਹ ਵੁਦੀ ਤਿੱਥੀ ਏਕਮ (ਦੁਪਹਿਰ 12.28 ਤੱਕ) ਅਤੇ ਮਗਰੋਂ ਤਿੱਥੀ ਦੂਜ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 2 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 25 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 14, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.23 ਵਜੇ (ਜਲੰਧਰ ਟਾਈਮ), ਨਕਸ਼ੱਤਰ: ਆਰਦਰਾ, (16-17 ਮੱਧ ਰਾਤ 1.14 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸ, ਯੋਗ : ਸ਼ੁਕਲ (ਰਾਤ 11.22 ਤੱਕ) ਅਤੇ ਮਗਰੋਂ ਯੋਗ ਬ੍ਰਹਮ ਚੰਦਰਮਾ :ਮਿਥੁਨ ਰਾਸ਼ੀ ’ਤੇ (ਪੂਰੀ ਦਿਨ ਰਾਤ) ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸਤ ਤੋਂ ਨੌ ਵਜੇ ਤੱਕ ਪੁਰਬ, ਦਿਵਸ ਅਤੇ ਤਿਓਹਾਰ:- ਪੋਹ ਵੁਦ ਪੱਖ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)