ਮੇਖ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ, ਮਿਥੁਨ ਰਾਸ਼ੀ ਵਾਲੇ ਨਾ ਕਰਨ ਕੋਈ ਨਵੀਂ ਪਹਿਲ

Friday, Dec 27, 2024 - 03:00 AM (IST)

ਮੇਖ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ, ਮਿਥੁਨ ਰਾਸ਼ੀ ਵਾਲੇ ਨਾ ਕਰਨ ਕੋਈ ਨਵੀਂ ਪਹਿਲ

ਮੇਖ : ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨ ਦਾ ਡਰ ਹੈ, ਇਸ ਲਈ ਅਹਿਤਿਆਤ ਵਰਤੋ।

ਬ੍ਰਿਖ : ਸਿਤਾਰਾ ਦੁਪਹਿਰ ਤਕ ਮਨ ਨੂੰ ਟੈਂਸ, ਪ੍ਰੇਸ਼ਾਨ ਅਤੇ ਅਪਸੈੱਟ  ਰੱਖਣ ਵਾਲਾ ਹੈ ਪਰ ਬਾਅਦ ’ਚ ਘਰੇਲੂ ਮੋਰਚੇ ’ਤੇ ਕੁਝ ਮੁਸ਼ਕਲਾਂ ਵਧ ਸਕਦੀਆਂ ਹਨ, ਬਚਾਅ ਰੱਖੋ।

ਮਿਥੁਨ : ਜਨਰਲ ਸਿਤਾਰਾ ਦੁਪਹਿਰ ਤਕ ਬਿਹਤਰ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹੇਗਾ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ, ਕੋਈ ਨਵੀਂ ਪਹਿਲ ਨਾ ਕਰੋ।

ਕਰਕ : ਸਿਤਾਰਾ ਦੁਪਹਿਰ ਤਕ ਸਫਲਤਾ, ਇੱਜ਼ਤਮਾਣ ਦਿਵਾਉਣ ਵਾਲਾ, ਜਨਰਲ ਹਾਲਾਤ ਵੀ ਅਨੁਕੂਲ ਬਣੇ ਰਹਿਣਗੇ ਪਰ ਬਾਅਦ ’ਚ ਸੋਚ ’ਤੇ ਨੈਗੇਟਿਵੀਟੀ ਦਾ ਅਸਰ ਵਧੇਗਾ।

ਸਿੰਘ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਉਲਝਣਾਂ-ਰੁਕਾਵਟਾਂ ਵਾਲਾ ਬਣੇਗਾ।

ਕੰਨਿਆ : ਸਿਤਾਰਾ ਦੁਪਹਿਰ ਤਕ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਹਟੇਗੀ ਪਰ ਬਾਅਦ ’ਚ ਕੰਮਕਾਜੀ ਸਾਥੀ ਪ੍ਰੇਸ਼ਾਨੀ ਰੱਖ ਸਕਦੇ ਹਨ।

ਤੁਲਾ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਸਫਲਤਾ ਦੇਣ ਅਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਮੁਸ਼ਕਲਾਂ ਸਿਰ ਚੁੱਕ ਸਕਦੀਆਂ ਹਨ।

ਬ੍ਰਿਸ਼ਚਕ : ਸਿਤਾਰਾ ਦੁਪਹਿਰ  ਤਕ ਕਮਜ਼ੋਰ, ਕਿਸੇ ਹੇਠ ਆਪਣੀ ਕੋਈ ਪੇਮੈਂਟ ਨਾ ਫਸਣ ਦਿਓ ਪਰ ਬਾਅਦ ’ਚ ਮਨ ਗਲਤ ਕੰਮਾਂ ਵੱਲ ਭਟਕੇਗਾ।

ਧਨ : ਸਿਤਾਰਾ ਦੁਪਹਿਰ ਤਕ ਧਨ ਲਾਭ ਵਾਲਾ, ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਪਰ ਬਾਅਦ ’ਚ ਸਮਾਂ ਮੁਸ਼ਕਲਾਂ ਵਾਲਾ ਬਣੇਗਾ।

ਮਕਰ : ਸਿਤਾਰਾ ਦੁਪਹਿਰ ਤਕ ਸਰਕਾਰੀ ਕੰਮਾਂ ’ਚ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਕੁੰਭ : ਸਿਤਾਰਾ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਪਰ ਬਾਅਦ ’ਚ ਸਮਾਂ ਸਰਕਾਰੀ ਕੰਮਾਂ ਲਈ ਕਮਜ਼ੋਰ ਬਣੇਗਾ।

ਮੀਨ : ਸਿਤਾਰਾ ਦੁਪਹਿਰ ਤੱਕ ਪੇਟ ਲਈ ਠੀਕ ਨਹੀਂ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ ਪਰ ਬਾਅਦ ’ਚ ਸਮਾਂ ਟੈਨਸ਼ਨ-ਪ੍ਰੇਸ਼ਾਨੀ ਵਾਲਾ ਬਣੇਗਾ।

27 ਦਸੰਬਰ 2024, ਸ਼ੁੱਕਰਵਾਰ
ਪੋਹ ਵਦੀ ਤਿੱਥੀ ਦੁਆਦਸ਼ੀ (27-28 ਮੱਧ ਰਾਤ 2.27 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਧਨ ’ਚ 
ਚੰਦਰਮਾ     ਤੁਲਾ ’ਚ 
ਮੰਗਲ       ਕਰਕ ’ਚ
ਬੁੱਧ          ਬ੍ਰਿਸ਼ਚਕ ’ਚ 
ਗੁਰੂ         ਬ੍ਰਿਖ ’ਚ 
ਸ਼ੁੱਕਰ       ਮਕਰ ’ਚ 
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ
ਕੇਤੂ        ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :6 (ਪੋਹ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 25, ਸੂਰਜ ਉਦੇ ਸਵੇਰੇ 7.29 ਵਜੇ, ਸੂਰਜ ਅਸਤ ਸ਼ਾਮ 5.58 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਵਿਸ਼ਾਖਾ (ਰਾਤ 8.29 ਤੱਕ) ਅਤੇ ਮਗਰੋਂ ਨਕੱਸ਼ਤਰ ਅਨੁਰਾਧਾ, ਯੋਗ :ਧ੍ਰਿਤੀ (ਰਾਤ 10.37 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਤੁਲਾ ਰਾਸ਼ੀ ’ਤੇ (ਦੁਪਹਿਰ 1.57 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ ਪੁਰਬ, ਦਿਵਸ ਅਤੇ ਤਿਓਹਾਰ:- ਬੋਧਨਾਚਾਰਿਆ ਜੈਅੰਤੀ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News