ਮੇਖ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਅਸ਼ਾਂਤ, ਕੁੰਭ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

Tuesday, Dec 24, 2024 - 02:15 AM (IST)

ਮੇਖ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਅਸ਼ਾਂਤ, ਕੁੰਭ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

ਮੇਖ : ਟੈਂਸ, ਅਸ਼ਾਂਤ, ਪ੍ਰੇਸ਼ਾਨ ਅਤੇ ਡਿਸਟਰਬ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਸਫਰ ਵੀ ਟਾਲ ਦਿਓ।

ਬ੍ਰਿਖ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਕਿਸੇ ਨਾ ਕਿਸੇ ਰੁਕਾਵਟ ਮੁਸ਼ਕਿਲ ਦੇ ਨਾਲ ਨਿਪਟਣਾ ਪੈ ਸਕਦਾ ਹੈ।

ਮਿਥੁਨ : ਜ਼ਮੀਨੀ ਕੰਮਾਂ ਲਈ ਜੇ ਕੋਈ ਯਤਨ ਅਣਮੰਨੇ ਮਨ ਨਾਲ ਕਰੋਗੇ ਤਾਂ ਉਸਦਾ ਕੋਈ ਫੇਵਰੇਵਲ ਨਤੀਜਾ ਮਿਲ ਨਾ ਸਕੇਗਾ।

ਕਰਕ :ਜਨਰਲ ਸਿਤਾਰਾ ਆਪ ਨੂੰ ਹਿੰਮਤੀ ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਬਿਜ਼ੀ ਰੱਖੇਗਾ ਪਰ ਸਾਥੀ-ਪ੍ਰੇਸ਼ਾਨ-ਅਪਸੈੱਟ ਰੱਖਣਗੇ।

ਸਿੰਘ : ਕਾਰੋਬਾਰੀ ਕੰਮਾਂ ਲਈ ਨਾ ਤਾਂ ਯਤਨ ਬੁਝੇ ਮਨ ਨਾਲ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੋਸ਼ਿਸ਼ ਬੇ-ਧਿਆਨੀ ਨਾਲ ਕਰੋ, ਕੰਮਕਾਜੀ ਟੂਰ ਵੀ ਨਾ ਕਰੋ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਤੁਲਾ : ਖਰਚ ਜਾਇਜ਼ ਅਤੇ ਫਿਜ਼ੂਲ ਦੋਨੋਂ ਤਰ੍ਹਾਂ ਦਾ ਹੋਵੇਗਾ, ਸਫਰ ਵੀ ਨੁਕਸਾਨ ਦੇਣ ਵਾਲਾ ਹੋ ਸਕਦਾ ਹੈ, ਇਸ ਲਈ ਟੂਰ ਵੀ ਟਾਲ ਦੇਣਾ ਸਹੀ ਰਹੇਗਾ।

ਬ੍ਰਿਸ਼ਚਕ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਲਾਭਕਾਰੀ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਿਲ ਵੀ ਹਟੇਗੀ।

ਧਨ : ਕਿਉਂਕਿ ਅਫਸਰਾਂ ਦੇ ਰੁਖ ’ਚ ਕਿਸੇ ਸਮੇਂ ਸਖਤੀ-ਨਾਰਾਜ਼ਗੀ ਵਧ ਸਕਦੀ ਹੈ, ਇਸ ਲਈ ਕਿਸੇ ਸਰਕਾਰੀ ਕੰਮ ਦੇ ਵਿਗੜਨ ਦਾ ਵੀ ਡਰ ਰਹੇਗਾ।

ਮਕਰ : ਧਾਰਮਿਕ ਕੰਮਾਂ ’ਚ ਜੀਅ ਘੱਟ ਹੀ ਲੱਗੇਗਾ, ਰੁਕਾਵਟਾਂ ਮੁਸ਼ਕਿਲਾਂ ਵੀ ਉਭਰਦੀ-ਸਿਮਟਦੀਆਂ ਰਹਿਣਗੀਆਂ ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ।

ਕੁੰਭ : ਸਿਤਾਰਾ-ਸਿਹਤ, ਖਾਸ ਕਰਕੇ ਪੇਟ ਲਈ ਅਹਿਤਿਆਤ ਵਾਲਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹਿ ਸਕਦੀ ਹੈ।

24 ਦਸੰਬਰ 2024, ਮੰਗਲਵਾਰ
ਪੋਹ ਵਦੀ ਤਿੱਥੀ ਨੌਮੀ (ਸ਼ਾਮ 7.53 ਤੱਕ) ਅਤੇ ਮਗਰੋਂ ਤਿਥੀ ਦਸਮੀ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ          ਧਨ ’ਚ 
ਚੰਦਰਮਾ      ਕੰਨਿਆ ’ਚ 
ਮੰਗਲ        ਕਰਕ ’ਚ
ਬੁੱਧ            ਬ੍ਰਿਸ਼ਚਕ ’ਚ 
ਗੁਰੂ            ਬ੍ਰਿਖ ’ਚ 
ਸ਼ੁੱਕਰ          ਮਕਰ ’ਚ 
ਸ਼ਨੀ           ਕੁੰਭ ’ਚ
ਰਾਹੂ           ਮੀਨ 'ਚ

ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਪੋਹ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 22, ਸੂਰਜ ਉਦੇ ਸਵੇਰੇ 7.28 ਵਜੇ, ਸੂਰਜ ਅਸਤ ਸ਼ਾਮ 5.27 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਹਸਤ (ਦੁਪਹਿਰ 12.17 ਤੱਕ) ਅਤੇ ਮਗਰੋਂ ਨਕੱਸ਼ਤਰ ਚਿਤਰਾ ਯੋਗ : ਸ਼ੋਭਨ (ਰਾਤ 8.54 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਕੰਨਿਆ ਰਾਸ਼ੀ ’ਤੇ (24-25 ਮੱਧ ਰਾਤ 1.57 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ: ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ:- ਰਾਸ਼ਟਰੀ ਉਪਭੋਗਕਤਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News