ਮੇਖ ਰਾਸ਼ੀ ਵਾਲਿਆਂ ਨੂੰ ਮਿਲੇਗਾ ਵੱਡੇ ਲੋਕਾਂ ਦਾ ਸਾਥ, ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਪੇਟ ਰਹੇਗਾ ਅਪਸੈੱਟ
Wednesday, Sep 25, 2024 - 04:01 AM (IST)
ਮੇਖ :ਵੱਡੇ ਲੋਕਾਂ ਅਤੇ ਸੱਜਣ ਸਾਥੀਆਂ ਦੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਸੁਲਝਣ ਵੱਲ ਵਧੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਖ : ਸਿਤਾਰਾ ਆਮਦਨ ਵਾਲਾ, ਧਨ ਲਾਭ ਵਾਲਾ ਅਤੇ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ, ਕੰਮਕਾਜੀ ਤੌਰ ’ਤੇ ਆਪ ਬਿਜ਼ੀ ਅਤੇ ਐਕਟਿਵ ਰਹੋਗੇ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਆਪ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਸਿਤਾਰਾ ਕਿਉਂਕਿ ਮੁਸ਼ਕਿਲਾਂ ਨੂੰ ਬਣਾਈ ਰੱਖਣ ਅਤੇ ਵਿਪਰੀਤ ਹਾਲਾਤ ਬਣਾਈ ਰੱਖਣ ਵਾਲਾ ਹੈ, ਇਸ ਲਈ ਆਪਣੇ ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ।
ਸਿੰਘ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੰਨਿਆ : ਕਿਸੇ ਅਫ਼ਸਰ ਦੇ ਨਰਮ, ਸੁਪੋਰਟਿਵ ਰੁਖ ਕਰ ਕੇ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਆਪਣੇ ਟਾਰਗੈੱਟ ਵੱਲ ਕੁਝ ਅੱਗੇ ਵਧ ਸਕਦਾ ਹੈ।
ਤੁਲਾ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਪੇਸ਼ਕਦਮੀ ਹੋ ਸਕਦੀ ਹੈ, ਨੇਕ ਕੰਮਾਂ ਵੱਲ ਧਿਆਨ, ਇਰਾਦਿਆਂ ’ਚ ਸਫ਼ਲਤਾ ਮਿਲੇਗੀ।
ਬ੍ਰਿਸ਼ਚਕ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਅਤੇ ਕਦਮ ਨੂੰ ਪਿੱਛੇ ਖਿੱਚਣ ਵਾਲਾ ਹੈ, ਆਪਣੇ ਆਪ ਨੂੰ ਬੇਗਾਨੇ ਚਮੇਲਿਆਂ ਤੋਂ ਬਚਾ ਕੇ ਰੱਖੋ।
ਧਨ : ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫ਼ਟ-ਕੰਸੀਡ੍ਰੇਟ ਰਹਿਣਗੇ।
ਮਕਰ : ਟੈਂਸ-ਅਸ਼ਾਂਤ-ਪ੍ਰੇਸ਼ਾਨ ਮਨ ਸਥਿਤੀ ਕਰ ਕੇ ਆਪ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਕਰਨ ਤੋਂ ਬਚਣਾ ਪਸੰਦ ਕਰੋਗੇ।
ਕੁੰਭ : ਆਪ ਆਪਣੀ ਭੱਜਦੌੜ ਨਾਲ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਕੁਝ ਅੱਗੇ ਵਧਾ ਸਕੋਗੇ ਪਰ ਡਿਗਣ ਫਿਸਲਣ ਦਾ ਡਰ।
ਮੀਨ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ, ਜਨਰਲ ਤੌਰ ’ਤੇ ਵੀ ਆਪ ਹਰ ਫੰ੍ਰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
25 ਸਤੰਬਰ 2024, ਬੁੱਧਵਾਰ
ਅੱਸੂ ਵਦੀ ਤਿੱਥੀ ਅਸ਼ਟਮੀ (ਦੁਪਹਿਰ 12.11 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਮਿਥੁਨ ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 21, ਸੂਰਜ ਉਦੇ ਸਵੇਰੇ 6.22 ਵਜੇ, ਸੂਰਜ ਅਸਤ ਸ਼ਾਮ 6.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ(ਰਾਤ 10.24 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ :ਵਰਿਆਨ (25-26 ਮੱਧ ਰਾਤ 12.18 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੁਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਨੌਮੀ ਦਾ ਸਰਾਧ (ਦੁਪਹਿਰ 12.11 ਤੋਂ ਬਾਅਦ), ਸੌਭਾਗਿਆਵਤੀ ਸਰਾਧ, ਮਾਤਰੀ ਨੌਮੀ, ਜੀਵਿਤ ਪੁਤਰਿਕਾ ਵਰਤ। ਪੰ. ਦੀਨ ਦਿਆਲ ਉਪਾਧਿਆਏ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)