ਮੀਨ ਰਾਸ਼ੀ ਵਾਲਿਆਂ ਨੂੰ ਵਪਾਰ ''ਚ ਲਾਭ ਮਿਲੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Monday, Mar 16, 2026 - 05:25 AM (IST)
ਮੇਖ : ਸਮਾਂ ਸ਼ਾਮ ਤੱਕ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ, ਉਂਝ ਵੀ ਹਰ ਪੱਖੋਂ ਬਿਹਤਰੀ ਹੋਵੇਗੀ, ਫਿਰ ਬਾਅਦ ’ਚ ਅਰਥ ਦਸ਼ਾ ਸੁਧਰੇਗੀ।
ਬ੍ਰਿਖ : ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਮਿਥੁਨ : ਸਿਤਾਰਾ ਸ਼ਾਮ ਤੱਕ ਪੇਟ ’ਚ ਗੜਬੜੀ ਰੱਖਣ ਵਾਲਾ, ਮਨ ਵੀ ਮਾਯੂਸੀ ਅਤੇ ਪ੍ਰੇਸ਼ਾਨੀ ਰੱਖਣ ਵਾਲਾ, ਫਿਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕਰਕ : ਸਿਤਾਰਾ ਸ਼ਾਮ ਤੱਕ ਕੰਮਕਾਜੀ ਦਸ਼ਾ ਠੀਕ-ਠਾਕ ਰੱਖੇਗਾ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਦੇਵੇਗਾ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।
ਸਿੰਘ : ਸਿਤਾਰਾ ਸ਼ਾਮ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹੇਗਾ ਪਰ ਬਾਅਦ ’ਚ ਅਰਥ ਦਸ਼ਾ ਬਿਹਤਰ ਬਣੇਗੀ।
ਕੰਨਿਆ : ਸਿਤਾਰਾ ਸ਼ਾਮ ਤੱਕ ਹਰ ਫਰੰਟ ’ਤੇ ਬਿਹਤਰੀ ਰੱਖੇਗਾ, ਮਾਣ-ਸਨਮਾਨ ਵੀ ਵਧਾਏਗਾ ਪਰ ਬਾਅਦ ’ਚ ਪ੍ਰੇਸ਼ਾਨੀਆਂ ਵਧਣ ਦਾ ਡਰ।
ਤੁਲਾ : ਸਿਤਾਰਾ ਜਾਇਦਾਦੀ ਕੰਮਾਂ ਨੂੰ ਸੰਵਾਰਨ, ਤੇਜ ਪ੍ਰਭਾਵ ਵਧਾਉਣ ਵਾਲਾ, ਉਂਝ ਵੀ ਹਰ ਫਰੰਟ ’ਤੇ ਕਦਮ ਬੜ੍ਹਤ ਵਲ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਕੰਮਕਾਜੀ ਤੌਰ ’ਤੇ ਆਪ ਨੂੰ ਵਿਅਸਤ ਅਤੇ ਐਕਟਿਵ ਰੱਖੇਗਾ, ਫਿਰ ਬਾਅਦ ’ਚ ਸਮਾਂ ਸਫਲਤਾ ਵਾਲਾ ਬਣੇਗਾ।
ਧਨ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਫਿਰ ਬਾਅਦ ’ਚ ਵੀ ਸਮਾਂ ਬਿਹਤਰੀ ਕਰਨ ਵਾਲਾ ਹੋਵੇਗਾ।
ਮਕਰ : ਸ਼ਾਮ ਤੱਕ ਲੋਹਾ, ਲੋਹਾ-ਮਸ਼ੀਨਰੀ, ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲੇਗਾ, ਫਿਰ ਬਾਅਦ ’ਚ ਵੀ ਅਰਥ ਦਸ਼ਾ ਬਿਹਤਰ ਬਣੇਗੀ।
ਕੁੰਭ : ਸਿਤਾਰਾ ਸ਼ਾਮ ਤੱਕ ਨੁਕਸਾਨ ਦੇਣ ਅਤੇ ਕਿਸੇ ਨਾ ਕਿਸੇ ਝਮੇਲੇ ਨੂੰ ਜਗਾਈ ਰੱਖਣ ਵਾਲਾ, ਫਿਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ।
ਮੀਨ : ਸਮਾਂ ਸ਼ਾਮ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਫਿਰ ਬਾਅਦ ’ਚ ਕਿਸੇ ਦੀ ਜ਼ਿੰਮੇਵਾਰੀ ’ਚ ਨਾ ਫਸਣਾ ਸਹੀ ਰਹੇਗਾ।
16 ਮਾਰਚ 2026, ਸੋਮਵਾਰ
ਚੇਤ ਵਦੀ ਤਿੱਥੀ ਦੁਆਦਸ਼ੀ (ਸਵੇਰੇ 9.41ਤੱਕ) ਅਤੇ ਤਿੱਥੀ ਤਰੋਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮਕਰ ’ਚ
ਮੰਗਲ ਕੁੰਭ ’ਚ
ਬੁੱਧ ਕੁੰਭ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਚੇਤ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਫੱਗਣ), ਹਿਜਰੀ ਸਾਲ 1447, ਮਹੀਨਾ : ਰਮਜ਼ਾਨ, ਤਰੀਕ : 26, ਸੂਰਜ ਉਦੇ ਸਵੇਰੇ 6.41 ਵਜੇ, ਸੂਰਜ ਅਸਤ : ਸ਼ਾਮ 6.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (16 ਮਾਰਚ ਦਿਨ ਰਾਤ ਅਤੇ 17 ਨੂੰ ਸਵੇਰੇ 6.22ਤੱਕ ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ) ਯੋਗ : ਸ਼ਿਵ (ਸਵੇਰੇ 7.49 ਤੱਕ) ਅਤੇ ਯੋਗ ਸਿੱਧ, ਚੰਦਰਮਾ : ਮਕਰ ਰਾਸ਼ੀ ’ਤੇ (ਸ਼ਾਮ 6.14 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਸ਼ਾਮ 6.14 ’ਤੇ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ :ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੋਮ ਪ੍ਰਦੋਸ਼ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
