ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Sunday, Mar 08, 2026 - 05:33 AM (IST)

ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਕਾਰੋਬਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਆਪ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਵਾਲਾ, ਫੈਮਿਲੀ ਫਰੰਟ ’ਤੇ ਤਾਲਮੇਲ ਸਹਿਯੋਗ ਰਹੇਗਾ।
ਬ੍ਰਿਖ : ਮਨ ਅਸ਼ਾਂਤ, ਪ੍ਰੇਸ਼ਾਨ , ਡਿਸਟਰਬ ਜਿਹਾ ਰਹੇਗਾ, ਦੂਜਿਆਂ ਦੇ ਝਾਂਸੇ ’ਚ ਨਾ ਫਸੋ, ਕਿਉਂਕਿ ਉਹ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਿਲ ’ਚ ਫਸਾ ਸਕਦੇ ਹਨ।
ਮਿਥੁਨ :ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਮਦਦ ਕਰੇਗਾ, ਸ਼ਤਰੂ ਵੀ ਕਮਜ਼ੋਰ।
ਕਰਕ : ਜ਼ਮੀਨੀ ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ, ਅਰਥ ਦਸ਼ਾ ਠੀਕ-ਠਾਕ।
ਸਿੰਘ : ਵੱਡੇ ਲੋਕਾਂ ’ਚ ਆਪ ਦੀ ਪੈਠ ਧਾਕ ਵਧੇਗੀ, ਉਹ ਜ਼ਰੂਰਤ ਦੇ ਹਰ ਮੌਕੇ ’ਤੇ ਆਪ ਦੀ ਉਮੀਦ ’ਤੇ ਖਰਾ ਉਤਰਨਗੇ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਲਾਭ ਦੇਵੇਗੀ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ।
ਤੁਲਾ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚ ਵਿਚਾਰ ਕਰੋਗੇ, ਉਸ ’ਚ ਸਫਲਤਾ ਮਿਲੇਗੀ।
ਬ੍ਰਿਸ਼ਚਕ : ਆਪਣਾ ਹੋਵੇ ਜਾਂ ਬੇਗਾਨਾ-ਕਿਸੇ ’ਤੇ ਵੀ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਹੈ, ਲਿਖਣ-ਪੜ੍ਹਨ ਦੇ ਕੰਮ ਵੀ ਸਾਵਧਾਨੀ ਨਾਲ ਕਰੋ।
ਧਨ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਦੁਸ਼ਮਣਾਂ ਦੀ ਉਛਲਕੂਦ ਬੇਨਤੀਜਾ ਸਿੱਧ ਹੋਵੇਗੀ।
ਕੁੰਭ : ਨੇਕ ਕੰਮਾਂ ’ਚ ਧਿਆਨ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਨਗੇ, ਇਰਾਦਿਆਂ ’ਚ ਸਫਲਤਾ ਮਿਲੇਗੀ, ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।
ਮੀਨ : ਸਿਤਾਰਾ ਸਿਹਤ- ਪੇਟ ਲਈ ਠੀਕ ਨਹੀਂ,  ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ, ਸਫਰ  ਦਾ ਪ੍ਰੋਗਰਾਮ ਵੀ ਨਾ ਬਣਾਓ।

8 ਮਾਰਚ 2026, ਐਤਵਾਰ 
ਚੇਤ ਵਦੀ ਤਿੱਥੀ ਪੰਚਮੀ (ਰਾਤ 9.12 ਤਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਕੁੰਭ ’ਚ 
ਚੰਦਰਮਾ      ਤੁਲਾ ’ਚ 
ਮੰਗਲ        ਕੁੰਭ ’ਚ
 ਬੁੱਧ          ਕੁੰਭ ’ਚ 
 ਗੁਰੂ          ਮਿਥੁਨ ’ਚ 
 ਸ਼ੁੱਕਰ        ਮੀਨ ’ਚ 
 ਸ਼ਨੀ         ਮੀਨ ’ਚ
 ਰਾਹੂ         ਕੁੰਭ ’ਚ                                                     
 ਕੇਤੂ         ਸਿੰਘ ’ਚ  

ਬਿਕ੍ਰਮੀ ਸੰਮਤ : 2082, ਫੱਗਣ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 17 (ਫੱਗਣ), ਹਿਜਰੀ ਸਾਲ 1447, ਮਹੀਨਾ : ਰਮਜ਼ਾਨ, ਤਰੀਕ : 18, ਸੂਰਜ ਉਦੇ ਸਵੇਰੇ 6.51 ਵਜੇ, ਸੂਰਜ ਅਸਤ : ਸ਼ਾਮ 6.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਪੁਰਵ ਦੁਪਹਿਰ 11.16 ਤਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਧਰੁਵ (ਪੂਰਾ ਦਿਨ ਰਾਤ), ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ, ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰੰਗ ਪੰਚਮੀ, ਮੇਲਾ ਗੁਰੂੀ ਰਾਮ ਰਾਏ (ਦੇਹਰਾਦੂਨ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News