ਕਰਕ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Sunday, Mar 15, 2026 - 05:22 AM (IST)
ਮੇਖ : ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਜਨਰਲ ਸਿਤਾਰਾ ਸਟਰਾਂਗ, ਭੱਜਦੌੜ ਕਰਨ ’ਚ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਪਰ ਬਾਧਾ-ਮੁਸ਼ਕਿਲ ਦੇ ਉਭਰਨ ਦਾ ਡਰ ਬਣਿਆ ਰਹੇਗਾ।
ਮਿਥੁਨ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਲਿਮਟ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ, ਵੈਸੇ ਸ਼ੁੱਭ ਕੰਮਾਂ ’ਚ ਧਿਆਨ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।
ਸਿੰਘ : ਸ਼ਤਰੂ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਨਾ ਤਾਂ ਆਪ ਦਾ ਕੋਈ ਲਿਹਾਜ਼ ਅਤੇ ਨਾ ਹੀ ਆਪ ਦੇ ਪ੍ਰਤੀ ਸਾਫਟ ਰੁਖ ਅਪਣਾਉਣਗੇ।
ਕੰਨਿਆ : ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ ਅਤੇ ਉਸ ਦਾ ਸਹਿਯੋਗੀ ਰੁਖ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਇੰਸਟੂਮੈਂਟਲ ਹੋਵੇਗਾ।
ਤੁਲਾ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੁਲਝਾਉਣ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।
ਬ੍ਰਿਸ਼ਚਕ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ, ਮਾਣ ਸਨਮਾਨ ਦੀ ਪ੍ਰਾਪਤੀ।
ਧਨ : ਵਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲੀਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਮਨ ਸਫਰ ਲਈ ਰਾਜ਼ੀ ਰਹੇਗਾ।
ਕੁੰਭ : ਸਮਾਂ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਕਰਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਮੀਨ : ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ ਪ੍ਰੋਗਰਾਮਿੰਗ ਲਾਭ ਦੇਵੇਗੀ, ਕੰਮਕਾਜੀ ਟੂਰਿੰਗ ਵੀ ਲਾਭ ਦੇਵੇਗੀ।
15 ਮਾਰਚ 2026, ਐਤਵਾਰ
ਚੇਤ ਵਦੀ ਤਿੱਥੀ ਇਕਾਦਸ਼ੀ (ਸਵੇਰੇ 9.17 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮਕਰ ’ਚ
ਮੰਗਲ ਕੁੰਭ ’ਚ
ਬੁੱਧ ਕੁੰਭ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082,ਚੇਤ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 24 (ਫੱਗਣ), ਹਿਜਰੀ ਸਾਲ 1447, ਮਹੀਨਾ : ਰਮਜ਼ਾਨ, ਤਰੀਕ : 25, ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ : ਸ਼ਾਮ 6.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (15 ਮਾਰਚ ਦਿਨ ਰਾਤ ਅਤੇ 16 ਨੂੰ ਸਵੇਰੇ 5.56 ਤੱਕ) ਯੋਗ : ਪਰਿਧ (ਸਵੇਰੇ 10.26 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਮਕਰ ਰਾਸ਼ੀ ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪਾਪ ਮੋਚਨੀ ਇਕਾਦਸ਼ੀ ਵਰਤ, ਅੰਤਰਰਾਸ਼ਟਰੀ ਉਪਭੋਗਤਾ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
