ਮੀਨ ਰਾਸ਼ੀ ਵਾਲਿਆਂ ਦਾ ਸਿਹਤ ਸਿਤਾਰਾ ਕਮਜ਼ੋਰ, ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਉਦਾਸ

Monday, Sep 09, 2024 - 02:16 AM (IST)

ਮੇਖ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਸੰਤੋਖਜਨਕ ਰੱਖੇਗਾ ਪਰ ਬਾਅਦ ’ਚ ਸਿਹਤ ਦੇ ਵਿਗੜਣ ਅਤੇ ਮਨ ’ਚ ਟੈਨਸ਼ਨ ਪ੍ਰੇਸ਼ਾਨੀ ਵਧਣ ਦਾ ਡਰ ਰਹੇਗਾ।

ਬ੍ਰਿਖ : ਸਿਤਾਰਾ ਪੁਰਵ ਦੁਪਹਿਰ ਤੱਕ ਵੈਰ ਵਿਰੋਧ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਓਵਰਆਲ ਮਹੌਲ ਟੈਨਸ਼ਨ ਪ੍ਰੇਸ਼ਾਨੀ ਵਾਲਾ ਰਹੇਗਾ।

ਮਿਥੁਨ : ਸਿਤਾਰਾ ਪੁਰਵ ਦੁਪਹਿਰ ਤੱਕ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਵਿਪਰੀਤ ਅਤੇ ਉਲਝਣਾਂ ਵਾਲੇ ਹਾਲਾਤ ਬਣੇ ਰਹਿਣਗੇ।

ਕਰਕ : ਸਿਤਾਰਾ ਪੁਰਵ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਰਹੇਗੀ ਪਰ ਬਾਅਦ ’ਚ ਸੋਚ ਵਿਚਾਰ ’ਚ ਨੈਗੇਟਿਵਿਟੀ ਵਧਣ ਦਾ ਡਰ ਰਹੇਗਾ।

ਸਿੰਘ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣਾਈ ਰੱਖੇਗਾ ਪਰ ਬਾਅਦ ’ਚ ਸਫਲਤਾ ਦੇ ਰਸਤੇ ’ਚ ਰੁਕਾਵਟਾਂ ਉਭਰਣਗੀਆਂ।

ਕੰਨਿਆ : ਸਿਤਾਰਾ ਪੁਰਵ ਦੁਪਹਿਰ ਤੱਕ ਆਮਦਨ ਅਤੇ ਕਾਰੋਬਾਰੀ ਕੰਮਾਂ ’ਚ ਸਫਲਤਾ ਦੇਣ ਵਾਲਾ ਪਰ ਬਾਅਦ ’ਚ ਘਟੀਆ ਲੋਕਾਂ ਤੋਂ ਖਤਰਾ ਵਧੇਗਾ।

ਤੁਲਾ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ ਰਹੇਗਾ ਪਰ ਬਾਅਦ ’ਚ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਹਿਰ ਤੱਕ ਖਰਚਿਆਂ ਵਾਲਾ ਪਰ ਬਾਅਦ ’ਚ ਸੋਚ-ਵਿਚਾਰ ’ਚ ਨੈਗੇਟਿਵਿਟੀ ਵਧਣ ਦਾ ਡਰ, ਮਨ ਵੀ ਟੈਂਸ ਜਿਹਾ ਰਹੇਗਾ।

ਧਨ : ਸਿਤਾਰਾ ਪੁਰਵ ਦੁਪਹਿਰ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਪਰ ਬਾਅਦ ’ਚ ਵਿਪਰੀਤ ਅਤੇ ਨੈਗੇਟਿਵ ਹਾਲਾਤ ਨਾਲ ਨਜਿੱਠਣਾ ਪਵੇਗਾ।

ਮਕਰ : ਸਿਤਾਰਾ ਪੁਰਵ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ ਪਰ ਬਾਅਦ ’ਚ ਸਮਾਂ ਧਨ ਲਾਭ ਵਾਲਾ ਬਣੇਗਾ।

ਕੁੰਭ : ਸਿਤਾਰਾ ਪੁਰਵ ਦੁਪਹਿਰ ਤੱਕ ਜਨਰਲ ਹਾਲਾਤ ਬਿਹਤਰ ਰੱਖੇਗਾ ਪਰ ਬਾਅਦ ’ਚ ਅਫਸਰਾਂ ਦੇ ਰੁਖ ’ਚ ਸਖਤੀ ਵਧਣ ਦਾ ਡਰ।

ਮੀਨ : ਸਿਤਾਰਾ ਪੁਰਵ ਦੁਪਹਿਰ ਤੱਕ ਸਿਹਤ, ਖਾਸ ਕਰ ਕੇ ਪੇਟ ਲਈ ਕਮਜ਼ੋਰ ਪਰ ਬਾਅਦ ’ਚ ਜਨਰਲ ਮਹੌਲ ’ਚ ਨੈਗੇਟਿਵਿਟੀ ਦਾ ਅਸਰ ਦੇਖਣ ਨੂੰ ਮਿਲੇਗਾ।

9 ਸਤੰਬਰ 2024, ਸੋਮਵਾਰ
ਭਾਦੋਂ ਸੁਦੀ ਤਿੱਥੀ ਛੱਠ (ਰਾਤ 9.54 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ     ਸਿੰਘ ’ਚ 
ਚੰਦਰਮਾ   ਤੁਲਾ ’ਚ 
ਮੰਗਲ    ਮਿਥੁਨ ’ਚ
ਬੁੱਧ      ਸਿੰਘ ’ਚ
ਗੁਰੂ     ਬ੍ਰਿਖ ’ਚ 
ਸ਼ੁੱਕਰ    ਕੰਨਿਆ ’ਚ 
ਸ਼ਨੀ     ਕੁੰਭ ’ਚ
ਰਾਹੂ     ਮੀਨ ’ਚ
ਕੇਤੂ     ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 18 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅਵੱਲ, ਤਰੀਕ : 5, ਸੂਰਜ ਉਦੇ ਸਵੇਰੇ 6.12 ਵਜੇ, ਸੂਰਜ ਅਸਤ ਸ਼ਾਮ 6.37 ਵਜੇ (ਜਲੰਧਰ ਟਾਈਮ), ਨਕਸ਼ੱਤਰ: ਵਿਸ਼ਾਖਾ (ਸ਼ਾਮ 6.04 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਵੈਧ੍ਰਿਤੀ (9-10 ਮੱਧ ਰਾਤ 12.32 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਤੁਲਾ ਰਾਸ਼ੀ ’ਤੇ (ਪੁਰਵ ਦੁਪਹਿਰ 11.29 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਛੱਠ, ਸ਼੍ਰੀ ਕਾਲੂ ਨਿਰਵਾਣ ਦਿਵਸ (ਜੈਨ), ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਬਲਿਦਾਨ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harinder Kaur

Content Editor

Related News