ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਬਿਹਤਰ, ਜਾਣੋ ਆਪਣੀ ਰਾਸ਼ੀ

Friday, Dec 12, 2025 - 03:27 AM (IST)

ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਬਿਹਤਰ, ਜਾਣੋ ਆਪਣੀ ਰਾਸ਼ੀ

ਮੇਖ : ਸਵੇਰ ਤੱਕ ਜਨਰਲ ਸਿਤਾਰਾ ਬਲਵਾਨ, ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਬਾਅਦ ’ਚ ਕਦਮ ਕਦਮ ’ਤੇ ਮੁਸ਼ਕਿਲਾਂ ਨਾਲ ਨਿਪਟਣਾ ਪੈ ਸਕਦਾ ਹੈ।
ਬ੍ਰਿਖ : ਸਵੇਰ ਤੱਕ ਸਮਾਂ ਸਰਕਾਰੀ ਕੰਮਾਂ ਨੂੰ ਅੱਗੇ ਵਧਾਉਣ ਲਈ ਚੰਗਾ, ਫਿਰ ਬਾਅਦ ’ਚ ਆਪ ਦੀ ਪ੍ਰੋਗਰਾਮਿੰਗ ਅੱਗੇ ਵਧ ਸਕਦੀ ਹੈ।
ਮਿਥੁਨ : ਸਵੇਰ ਤੱਕ ਸਮਾਂ ਕੰਮਕਾਜੀ ਕੋਸ਼ਿਸ਼ਾਂ ਦਾ ਚੰਗਾ ਨਤੀਜਾ ਦੇਣ ਵਾਲਾ, ਫਿਰ ਬਾਅਦ ’ਚ ਆਪ ਹਰ ਫ੍ਰੰਟ ’ਤੇ ਵਿਜਈ ਅਤੇ ਪ੍ਰਭਾਵੀ ਰਹੋਗੇ।
ਕਰਕ : ਸਵੇਰ ਤੱਕ ਅਰਥ ਦਸ਼ਾ ਠੀਕ-ਠਾਕ ਰਹੇਗੀ, ਫਿਰ ਬਾਅਦ ’ਚ ਆਪ ਕਾਰੋਬਾਰੀ ਕੰਮਾਂ ਨੂੰ ਨਿਪਟਾਉਣ ਲਈ ਬਹੁਤ ਐਕਟਿਵ ਰਹੋਗੇ।
ਸਿੰਘ : ਜਨਰਲ ਸਿਤਾਰਾ ਕਾਰੋਬਾਰੀ ਕੰਮਾਂ ਨੂੰ ਨਿਪਟਾਉਣ ਲਈ ਬਿਹਤਰ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।
ਕੰਨਿਆ : ਸਿਤਾਰਾ ਸਵੇਰ ਤੱਕ ਉਲਝਣਾਂ-ਮੁਸ਼ਕਿਲਾਂ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਤੁਲਾ : ਸਿਤਾਰਾ ਸਵੇਰ ਤੱਕ ਜਨਰਲ ਹਾਲਾਤ ਨਾਰਮਲ ਜਿਹੇ ਰੱਖੇਗਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਕੰਪਲੀਕੇਸ਼ਨ ਪੈਦਾ ਹੁੰਦੀ ਰਹੇਗੀ।
ਬ੍ਰਿਸ਼ਚਕ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਕਾਰੋਬਾਰੀ ਯਤਨ ਵੀ ਚੰਗਾ ਨਤੀਜਾ ਦੇਣਗੇ।
ਧਨ : ਸਰਕਾਰੀ ਕੰਮਾਂ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ, ਵੱਡੇ ਲੋਕ ਵੀ ਆਪ ਦੇ ਪ੍ਰਤੀ ਸਾਫ਼ਟ ਕੰਸੀਡਰੇਟ ਰਹਿਣਗੇ।
ਮਕਰ : ਸਿਤਾਰਾ ਸਵੇਰ ਤੱਕ ਪੇਟ ਲਈ ਠੀਕ ਨਹੀਂ, ਮਨ ਵੀ ਅਸ਼ਾਂਤ ਜਿਹਾ ਰਹੇਗਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਆਪ ਦੀ ਐਕਟਿਵਿਟੀ ਵਧੇਗੀ।
ਕੁੰਭ : ਸਿਤਾਰਾ ਸਵੇਰ ਤੱਕ ਜਨਰਲ ਹਾਲਾਤ ਬਿਹਤਰ ਰੱਖੇਗਾ ਪਰ ਬਾਅਦ ’ਚ ਸਿਹਤ ਦੇ ਨਾਲ-ਨਾਲ ਹਰ ਮੋਰਚੇ ’ਤੇ ਅਹਿਤਿਆਤ ਰੱਖਣੀ ਜ਼ਰੂਰੀ ਹੋਵੇਗੀ।
ਮੀਨ  : ਸਿਤਾਰਾ ਸਵੇਰ ਤੱਕ ਕਮਜ਼ੋਰ, ਮੁਸ਼ਕਿਲਾਂ-ਪ੍ਰੇਸ਼ਾਨੀਆਂ ਉਭਰਦੀਆਂ ਰਹਿਣਗੀਆਂ ਪਰ ਬਾਅਦ ’ਚ ਹਰ ਫ੍ਰੰਟ ’ਤੇ ਜਨਰਲ ਹਾਲਾਤ ਸੁਧਰਨਗੇ।

ਅੱਜ ਦਾ ਰਾਸ਼ੀਫਲ
12 ਦਸੰਬਰ 2025, ਸ਼ੁੱਕਰਵਾਰ
ਪੋਹ ਵਦੀ ਤਿੱਥੀ ਅਸ਼ਟਮੀ (ਬਾਅਦ ਦੁਪਹਿਰ 2.57 ਤਕ) ਅਤੇ ਮਗਰੋਂ ਤਿੱਥੀ ਨੌਮੀ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ                ਬ੍ਰਿਸ਼ਚਕ ’ਚ 
ਚੰਦਰਮਾ            ਸਿੰਘ ’ਚ 
ਮੰਗਲ              ਧਨ ’ਚ
ਬੁੱਧ                  ਬ੍ਰਿਸ਼ਚਕ ’ਚ 
ਗੁਰੂ                 ਮਿਥੁਨ ’ਚ 
ਸ਼ੁੱਕਰ               ਬ੍ਰਿਸ਼ਚਕ  ’ਚ 
ਸ਼ਨੀ                ਮੀਨ ’ਚ
ਰਾਹੂ                ਕੁੰਭ ’ਚ                                                     
ਕੇਤੂ                 ਸਿੰਘ ’ਚ  

ਬਿਕ੍ਰਮੀ ਸੰਮਤ :  2082, ਮੱਘਰ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 21 (ਮੱਘਰ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲਸਾਨੀ, ਤਰੀਕ : 21, ਸੂਰਜ ਉਦੇ ਸਵੇਰੇ 7.21 ਵਜੇ, ਸੂਰਜ ਅਸਤ : ਸ਼ਾਮ 5.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (12 ਦਸੰਬਰ ਦਿਨ ਰਾਤ ਅਤੇ 13 ਨੂੰ ਸਵੇਰੇ 5.50 ਤਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਪ੍ਰੀਤੀ (ਪੁਰਵ ਦੁਪਹਿਰ 11.12 ਤਕ) ਅਤੇ ਮਗਰੋਂ ਯੋਗ ਆਯੂਸ਼ਮਾਨ, ਚੰਦਰਮਾ : ਸਿੰਘ ਰਾਸ਼ੀ ’ਤੇ (ਸਵੇਰੇ 10.21 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੂਰਬ, ਦਿਵਸ ਅਤੇ ਤਿਉਹਾਰ : ਰੁਕਮਣੀ ਅਸ਼ਟਮੀ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News