ਕੁੰਭ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Saturday, Feb 21, 2026 - 04:17 AM (IST)
ਮੇਖ : ਸਿਤਾਰਾ ਸ਼ਾਮ ਤਕ ਨੁਕਸਾਨ ਵਾਲਾ, ਕਿਸੇ ਹੇਠ ਆਪਣੀ ਪੇਮੈਂਟ ਵੀ ਸੋਚ ਸਮਝ ਕੇ ਫਸਾਓ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਬ੍ਰਿਖ : ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕਾਰੋਬਾਰੀ ਟੂਰਿੰਗ, ਪ੍ਰੋਗਰਾਮਿੰਗ ਵੀ ਲਾਭ ਦੇਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਖਰਚ ਵਧਣਗੇ।
ਮਿਥੁਨ : ਸਿਤਾਰਾ ਸ਼ਾਮ ਤੱਕ ਸਫ਼ਲਤਾ ਦੇਣ ਅਤੇ ਇੱਜ਼ਤਮਾਣ ਵਧਾਉਣ ਵਾਲਾ ਫਿਰ ਬਾਅਦ ’ਚ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ।
ਸਿੰਘ : ਸ਼ਾਮ ਤਕ ਸਿਹਤ ਬਾਰੇ ਸੁਚੇਤ ਰਹੋ, ਸਫ਼ਰ ਅਤੇ ਲੈਣ ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ ਪਰ ਬਾਅਦ ’ਚ ਮੁਸ਼ਕਿਲਾਂ ਜਾਗਣਗੀਆਂ।
ਤੁਲਾ : ਸਿਤਾਰਾ ਸ਼ਾਮ ਤੱਕ ਅਹਿਤਿਆਤ ਰੱਖਣ ਅਤੇ ਵਿਪਰੀਤ ਹਾਲਾਤ ਬਣਾਉਣ ਵਾਲਾ ਫਿਰ ਬਾਅਦ ’ਚ ਮਨੋਬਲ ਮਜ਼ਬੂਤ ਬਣੇਗਾ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਬਿਹਤਰ, ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਅੱਗੇ ਵਧੇਗੀ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਵਾਲਾ ਬਣੇਗਾ।
ਧਨੁ : ਸ਼ਾਮ ਤਕ ਜ਼ਮੀਨੀ ਕੰਮਾਂ ਲਈ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਫਿਰ ਬਾਅਦ ’ਚ ਵੀ ਕਦਮ ਬੜ੍ਹਤ ਵੱਲ ਰਹੇਗਾ।
ਮਕਰ : ਸਟ੍ਰਾਂਗ ਸਿਤਾਰਾ ਆਪ ਨੂੰ ਕੰਮਕਾਜੀ ਤੌਰ ’ਤੇ ਵਿਅਸਤ, ਐਕਟਿਵ ਅਤੇ ਇਫੈਕਟਿਵ ਰੱਖੇਗਾ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕੁੰਭ : ਸਿਤਾਰਾ ਸ਼ਾਮ ਤੱਕ ਕੰਮਕਾਜੀ ਕੰਮਾਂ ’ਚ ਲਾਭ ਦੇਣ ਅਤੇ ਬਿਹਤਰ ਹਾਲਾਤ ਰੱਖਣ , ਫਿਰ ਬਾਅਦ ’ਚ ਵੀ ਵਿਅਸਤਤਾ ਬਣੀ ਰਹੇਗੀ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ ਪਰ ਉਲਝਣਾਂ-ਮੁਸ਼ਕਿਲਾਂ ਜਾਗਦੀਆਂ ਰਹਿਣਗੀਆਂ।
ਅੱਜ ਦਾ ਰਾਸ਼ੀਫਲ
21 ਫਰਵਰੀ 2026, ਸ਼ਨੀਵਾਰ
ਫੱਗਣ ਸੁਦੀ ਤਿੱਥੀ ਚਤੁਰਥੀ (ਬਾਅਦ ਦੁਪਹਿਰ 1.01 ਤਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮੀਨ ’ਚ
ਮੰਗਲ ਮਕਰ ’ਚ
ਬੁੱਧ ਕੁੰਭ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਫੱਗਣ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 2 (ਫੱਗਣ), ਹਿਜਰੀ ਸਾਲ 1447, ਮਹੀਨਾ : ਰਮਜ਼ਾਨ, ਤਰੀਕ : 3, ਸੂਰਜ ਉਦੇ ਸਵੇਰੇ 7.08 ਵਜੇ, ਸੂਰਜ ਅਸਤ : ਸ਼ਾਮ 6.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (ਰਾਤ 8.08 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਸਾਧਿਯ (ਸ਼ਾਮ 6.23 ਤਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਰਾਤ 8.08 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (21-22 ਮੱਧ ਰਾਤ 1.50 ’ਤੇ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਅਵੀਧਨਕਰ ਵਰਤ, ਸ਼੍ਰੀ ਸਿੱਧੀ ਵਿਨਾਇਕ ਚਤੁਰਥੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
