ਬ੍ਰਿਖ ਰਾਸ਼ੀ ਵਾਲਿਆਂ ਦਾ ਮਨ ਰਹਿ ਸਕਦਾ ਹੈ ਅਸ਼ਾਂਤ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Saturday, Jun 22, 2024 - 02:25 AM (IST)

ਮੇਖ : ਕਿਸੇ ਧਾਰਮਿਕ ਕੰਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ ,ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਖ : ਕਿਉਂਕਿ ਸਿਤਾਰਾ ਸਿਹਤ ’ਚ ਗੜਬੜੀ ਅਤੇ ਮਨ ਨੂੰ ਡਿਸਟਰਬ ਰੱਖਣ ਵਾਲਾ ਹੈ ਇਸ ਲਈ ਹਰ ਮੋਰਚੇ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਸਫਰ ਵੀ ਨਾ ਕਰੋ।
ਮਿਥੁਨ : ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ।
ਕਰਕ : ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਵੱਲੋਂ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ, ਵੈਸੇ ਉਹ ਆਪਣੇ ਕਿਸੇ ਵਾਅਦੇ ’ਤੇ ਪੂਰਾ ਨਾ ਉਤਰਨਗੇ। 
ਸਿੰਘ : ਸੰਤਾਨ ਦੇ ਕੋ-ਆਪ੍ਰੇਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰਹੇਗਾ, ਮਾਣ- ਯਸ਼ ਦੀ ਪ੍ਰਾਪਤੀ।
ਕੰਨਿਆ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਅਦਾਲਤੀ ਕੰਮਾਂ ’ਚ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਤੁਲਾ : ਮਿੱਤਰਾਂ ਅਤੇ ਸੱਜਣ ਸਾਥੀਆਂ ਨਾਲ ਮੇਲ ਮਿਲਾਪ ਫਰੂਟਫੁਲ ਰਹੇਗਾ, ਜਨਰਲ ਤੌਰ ’ਤੇ ਵੀ ਆਪ ਹਰ ਪੱਖੋਂ ਪ੍ਰਭਾਵੀ ਹਾਵੀ ਰਹੋਗੇ।
ਬ੍ਰਿਸ਼ਚਕ : ਟੀਚਿੰਗ, ਕੋਚਿੰਗ ਸਟੇਸ਼ਨਰੀ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਸੀਮਾ ’ਚ ਰਹਿ ਕੇ ਕਰੋ।
ਮਕਰ : ਜਨਰਲ ਸਿਤਾਰਾ ਕਮਜ਼ੋਰ, ਮੁਸ਼ਕਿਲਾਂ ਅਤੇ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਸਹੀ ਰਹੇਗਾ।
ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਕੰਮਕਾਜੀ ਟੂਰਿੰਗ ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ।
ਮੀਨ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਸਾਫਟ ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਵੀ ਕਮਜ਼ੋਰ ਰਹਿਣਗੇ।

22 ਜੂਨ 2024, ਸ਼ਨੀਵਾਰ
ਜੇਠ ਸੁਦੀ ਤਿੱਥੀ ਪੁੰਨਿਆ (ਸਵੇਰੇ 6.38 ਤੱਕ) ਅਤੇ ਮਗਰੋਂ ਤਿੱਥੀ ਏਕਮ (ਜਿਹੜੀ ਕਸ਼ੈਅ ਹੋ ਗਈ ਹੈ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ     ਮਿਥੁਨ ’ਚ 
ਚੰਦਰਮਾ   ਧਨ ’ਚ 
ਮੰਗਲ    ਮੇਖ ’ਚ
ਬੁੱਧ     ਮਿਥੁਨ ’ਚ 
ਗੁਰੂ     ਬ੍ਰਿਖ ’ਚ 
ਸ਼ੁੱਕਰ   ਮਿਥੁਨ ’ਚ 
ਸ਼ਨੀ    ਕੁੰਭ ’ਚ
ਰਾਹੂ    ਮੀਨ ’ਚ                           
ਕੇਤੂ    ਕੰਨਿਆ ’ਚ 
ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1 (ਹਾੜ੍ਹ), ਹਿਜਰੀ ਸਾਲ 1445, ਮਹੀਨਾ : ਜ਼ਿਲਹਿਜ, ਤਰੀਕ: 15, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਸ਼ਾਮ 5.54 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਸ਼ੁਕਲ (ਸ਼ਾਮ 4.45 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 5.54 ਤੋਂ ਬਾਅਦ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਪੁੰਨਿਆ (ਸਨਾਨਦਾਨ ਆਦਿ ਕੰਮਾਂ ਲਈ), ਸੰਤ ਕਬੀਰ ਜਯੰਤੀ, ਰਾਸ਼ਟਰੀ ਸ਼ੱਕ ਹਾੜ੍ਹ ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News