ਕੁੰਭ ਰਾਸ਼ੀ ਵਾਲਿਆਂ ਦੇ ਬਣਨਗੇ ਅਦਾਲਤੀ ਕੰਮ, ਦੇਖੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ

06/06/2024 3:25:48 AM

ਮੇਖ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਚੰਗਾ ਨਤੀਜਾ ਦੇ ਸਕਦੀ ਹੈ, ਇੱਜ਼ਤ ਮਾਣ ਦੀ ਪ੍ਰਾਪਤੀ।
ਬ੍ਰਿਖ : ਕੰਮਕਾਜੀ ਸਾਥੀ, ਪਾਰਟਨਰ ਹਰ ਮਾਮਲੇ ’ਚ ਆਪ ਨਾਲ ਤਾਲਮੇਲ ਰੱਖਣਗੇ, ਸਹਿਯੋਗ ਕਰਨਗੇ, ਸੈਰ ਸਫਰ ਲਈ ਮਨ ਰਾਜ਼ੀ ਰਹੇਗਾ, ਮੋਰੇਲ ਵੀ ਬਣਿਆ ਰਹੇਗਾ।
ਮਿਥੁਨ : ਕਿਉਂਕਿ  ਸਮਾਂ ਉਲਝਣਾਂ ਝਮੇਲਿਆ ਵਾਲਾ ਹੈ, ਇਸ ਲਈ ਆਪ ਨੂੰ ਕੋਈ ਵੀ ਨਵਾਂ ਯਤਨ ਹੱਥ ’ਚ ਨਹੀਂ ਲੈਣਾ ਚਾਹੀਦਾ, ਨੁਕਸਾਨ ਦਾ ਵੀ ਡਰ।
ਕਰਕ : ਟੀਚਿੰਗ, ਕੋਚਿੰਗ, ਪ੍ਰਿਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਸਿੰਘ : ਕਿਸੇ ਅਫਸਰ ਦੇ ਸਾਫਟ-ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਦੇਰ ਤੋਂ ਚਲੀ ਆ ਰਹੀ ਸਮੱਸਿਆ ਹੱਲ ਹੋਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਤੁਲਾ : ਪੇਟ ’ਚ ਖਰਾਬੀ ਦਾ ਡਰ, ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਵੀ ਕੁਝ ਅਪਸੈੱਟ ਰੱਖ ਸਕਦਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮਨ ’ਚ ਸੈਰ ਸਫਰ ਦੀ ਚਾਹਤ ਰਹੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।
ਧਨ : ਵਿਰੋਧੀਆਂ ਕਰ ਕੇ ਨਾ ਸਿਰਫ ਆਪ ਦਾ ਮਨ ਵੀ ਟੈਂਸ ਅਤੇ ਡਾਵਾਂਡੋਲ ਜਿਹਾ ਰਹੇਗਾ, ਬਲਕਿ ਆਪ ਦਾ ਕਦਮ ਵੀ ਰੁਕਦਾ-ਰੁਕਦਾ ਦਿਸੇਗਾ।
ਮਕਰ : ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਰੁਚੀ, ਮਨੋਬਲ ਵਧੇਗਾ, ਇਰਾਦਿਆਂ ’ਚ ਮਜ਼ਬੂਤੀ, ਅਰਥ ਦਸ਼ਾ ਸੁਖਦ ਰਹੇਗੀ।
ਕੁੰਭ : ਅਦਾਲਤੀ ਕੰਮਾਂ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ ਅਤੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ।
ਮੀਨ : ਮਜ਼ਬੂਤ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ, ਸ਼ਤਰੂ ਵੀ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।

6 ਜੂਨ 2024, ਵੀਰਵਾਰ
ਜੇਠ ਵਦੀ ਤਿੱਥੀ ਮੱਸਿਆ (ਸ਼ਾਮ 6.08 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ            ਬ੍ਰਿਖ ’ਚ 
ਚੰਦਰਮਾ        ਬ੍ਰਿਖ ’ਚ  
ਮੰਗਲ          ਮੇਖ ’ਚ
ਬੁੱਧ             ਬ੍ਰਿਖ ’ਚ
ਗੁਰੂ            ਬ੍ਰਿਖ ’ਚ 
ਸ਼ੁੱਕਰ          ਬ੍ਰਿਖ ’ਚ 
ਸ਼ਨੀ           ਕੁੰਭ ’ਚ
ਰਾਹੂ           ਮੀਨ ’ਚ                                                     
ਕੇਤੂ           ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 24 ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 16 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ: 28, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਰਾਤ 8.17 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ :ਧ੍ਰਿਤੀ (ਰਾਤ 10.09 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ: ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਜੇਠ ਮੱਸਿਆ, ਭਾਵੁਕਾ ਮੱਸਿਆ, ਸਨੈਸ਼ਚਰ ਜਯੰਤੀ, ਵਟ ਸਾਵਿਤਰੀ ਵਰਤ (ਮੱਸਿਆ ਪੱਖ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Inder Prajapati

Content Editor

Related News