ਧਨ ਰਾਸ਼ੀ ਵਾਲਿਆਂ ਦਾ ਸਮਾਂ ਉਲਝਣਾਂ ਵਾਲਾ, ਤੁਸੀਂ ਵੀ ਦੇਖੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ

05/23/2024 4:19:38 AM

ਮੇਖ : ਸਿਹਤ ਦੀ ਸੰਭਾਲ ਰੱਖਣਾ ਜ਼ਰੂਰੀ, ਵੈਸੇ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਈ ਵੀ ਕੰਮ ਅਨਮੰਨੇ ਮਨ ਨਾਲ ਨਹੀਂ ਕਰਨਾ ਸਹੀ ਰਹੇਗਾ, ਫੈਮਿਲੀ ਫਰੰਟ ’ਤੇ ਨਾਰਾਜ਼ਗੀ ਅਤੇ ਤਣਾਤਣੀ ਰਹਿਣ ਦਾ ਡਰ।
ਮਿਥੁਨ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਕਦੀ ਵੀ ਆਪ ਦਾ ਲਿਹਾਜ਼ ਨਾ ਕਰਨਗੇ, ਮਨ ਵੀ ਅਸ਼ਾਂਤ ਜਿਹਾ ਰਹੇਗਾ।
ਕਰਕ : ਮਨ ਅਤੇ ਸੋਚ ’ਤੇ ਨੈਗੇਟੀਵਿਟੀ ਪ੍ਰਭਾਵੀ ਰਹੇਗੀ, ਇਸ ਲਈ ਗਲਤ ਕੰਮਾਂ ਵੱਲ ਭਟਕਦੇ ਆਪਣੇ ਦਿਮਾਗ ’ਤੇ ਕੰਟ੍ਰੋਲ ਰੱਖਣਾ ਚਾਹੀਦਾ ਹੈ।
ਸਿੰਘ : ਕੋਰਟ-ਕਚਹਿਰੀ ’ਚ ਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਥੇ ਆਪ ਦੇ ਪੱਖ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ, ਇਸ ਲਈ ਸਾਵਧਾਨੀ ਵਰਤੋਂ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਆਪ ਦੀ ਲਤ ਖਿੱਚਦੇ ਰਹਿਣਗੇ ਅਤੇ ਪ੍ਰੇਸ਼ਾਨ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ।
ਤੁਲਾ : ਲੈਣ-ਦੇਣ ਦੇ ਕੰਮ ਅਹਿਤਿਆਤ ਨਾਲ ਕਰੋ, ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸਣ ਦਾ ਡਰ ਹੋ ਸਕਦਾ ਹੈ, ਅਰਥ ਦਸ਼ਾ ਵੀ ਕਮਜ਼ੋਰ ਰਹੇਗੀ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੀ ਵੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਹੀ ਕਰੋ, ਮਨ ਅਤੇ ਸੋਚ ’ਤੇ ਨੈਗੇਟੀਵਿਟੀ ਦਾ ਅਸਰ ਰਹੇਗਾ।
ਧਨ : ਕਿਉਂਕਿ ਸਮਾਂ ਉਲਝਣਾਂ-ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਕੋਈ ਵੀ ਜ਼ਰੂਰੀ ਕੰਮ ਹੱਥ ’ਚ ਲੈਣ ਤੋਂ ਬਚਣਾ ਸਹੀ ਰਹੇਗਾ।
ਮਕਰ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ।
ਕੁੰਭ : ਕਿਉਂਕਿ ਸਿਤਾਰਾ ਸਰਕਾਰੀ ਕੰਮਾਂ ਲਈ ਕਮਜ਼ੋਰ ਹੈ, ਇਸ ਲਈ ਨਾ ਤਾਂ ਕਿਸੇ ਸਰਕਾਰੀ ਅਫਸਰ ਅੱਗੇ ਜਾਓ ਅਤੇ ਨਾ ਹੀ ਕੋਈ ਨਵਾਂ ਯਤਨ ਸ਼ੁਰੂ ਕਰੋ।
ਮੀਨ : ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ, ਮੁਸ਼ਕਲਾਂ-ਰੁਕਾਵਟਾਂ ਕਰ ਕੇ ਆਪ ਦੀ ਕੋਈ ਵੀ ਸਰਕਾਰੀ ਕੋਸ਼ਿਸ਼ ਸਿਰੇ ਨਾ ਚੜ੍ਹ ਸਕੇਗੀ।

23 ਮਈ 2024, ਵੀਰਵਾਰ
ਵਿਸਾਖ ਸੁਦੀ ਤਿੱਥੀ ਪੁੰਨਿਆ (ਸ਼ਾਮ 7.23 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ           ਬ੍ਰਿਖ ’ਚ 
ਚੰਦਰਮਾ       ਬ੍ਰਿਸ਼ਚਕ ’ਚ  
ਮੰਗਲ         ਮੀਨ ’ਚ
ਬੁੱਧ             ਮੇਖ ’ਚ
ਗੁਰੂ            ਬ੍ਰਿਖ ’ਚ 
ਸ਼ੁੱਕਰ          ਬ੍ਰਿਖ ’ਚ 
ਸ਼ਨੀ           ਕੁੰਭ ’ਚ
ਰਾਹੂ           ਮੀਨ ’ਚ                                                     
ਕੇਤੂ            ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 2 (ਵਿਸਾਖ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ: 14, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖ (ਸਵੇਰੇ 9.15 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਪਰਿਧ (ਦੁਪਹਿਰ 12.12 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਵੇਗੀ (ਸਵੇਰੇ 7.05’ਤੇ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਿਸਾਖ ਪੁੰਨਿਆ, ਵਿਸਾਖ ਸਨਾਨ ਸਮਾਪਤ, ਸ਼੍ਰੀ ਬੁੱਧ ਜੈਅੰਤੀ, ਸ਼੍ਰੀ ਬੁੱਧ ਪੁੰਨਿਆ, ਸ਼੍ਰੀ ਕੁਰਮ ਜੈਅੰਤੀ, ਸ਼੍ਰੀ ਸਤਿ ਨਾਰਾਇਣ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Inder Prajapati

Content Editor

Related News