ਸਿੰਘ ਰਾਸ਼ੀ ਵਾਲੇ ਸਫ਼ਰ ਤੋਂ ਕਰਨ ਪਰਹੇਜ਼, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/12/2024 3:12:52 AM

ਮੇਖ : ਸਿਤਾਰਾ ਅਰਥ ਦਸ਼ਾ ਕਮਜ਼ੋਰ ਰੱਖਣ ਵਾਲਾ, ਨਾ ਤਾਂ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ, ਨੁਕਸਾਨ ਦਾ ਵੀ ਡਰ ਰਹੇਗਾ।

ਬ੍ਰਿਖ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਲਈ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਮਿਥੁਨ : ਕਿਸੇ ਸਰਕਾਰੀ ਕੰਮ ਲਈ ਕੀਤੀ ਗਈ ਭੱਜ-ਦੌੜ ਦਾ ਮਨਮਰਜ਼ੀ ਦਾ ਨਤੀਜਾ ਨਾ ਮਿਲੇਗਾ, ਅਫਸਰਾਂ ਦੇ ਰੁਖ ’ਚ ਸਖਤੀ ਰਹਿ ਸਕਦੀ ਹੈ।

ਕਰਕ : ਜਿਹੜੀ ਵੀ ਕੋਸ਼ਿਸ਼ ਕਰੋ, ਭਰਪੂਰ ਜ਼ੋਰ ਲਗਾ ਕੇ ਕਰੋ, ਕਿਉਂਕਿ ਕੋਈ ਵੀ ਯਤਨ ਹਲਕੇ ਯਤਨਾਂ ਜਾਂ ਘੱਟ ਕੋਸ਼ਿਸ਼ ਨਾਲ ਸਿਰੇ ਨਾ ਚੜ੍ਹੇਗਾ।

ਸਿੰਘ : ਬਾਈ ਵਸਤਾਂ ਅਤੇ ਪਾਣੀ ਦੀ ਵਰਤੋਂ ਅਹਿਤਿਆਤ ਨਾਲ ਕਰੋ, ਕਿਉਂਕਿ ਪੇਟ ’ਚ ਵਿਗਾੜ ਰਹਿ ਸਕਦਾ ਹੈ, ਸਫਰ ਵੀ ਨਾ ਕਰੋ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਪਤੀ-ਪਤਨੀ ਦੇ ਰਿਸ਼ਤੇ ’ਚ ਕਿਸੇ ਨਾ ਕਿਸੇ ਕਾਰਨ ਪ੍ਰੇਸ਼ਾਨੀ ਅਤੇ ਨਾਰਾਜ਼ਗੀ ਦਿਸ ਸਕਦੀ ਹੈ।

ਤੁਲਾ : ਕਮਜ਼ੋਰ ਸਿਤਾਰੇ ਕਰ ਕੇ ਦੁਸ਼ਮਣ ਪੈਦਾ ਹੁੰਦੇ ਅਤੇ ਪ੍ਰੇਸ਼ਾਨੀ ਜਗਾਈ ਰੱਖਣਗੇ, ਇਸ ਲਈ ਜਿੰਨੀ ਚੌਕਸੀ ਰੱਖ ਸਕੋ, ਓਨਾ ਹੀ ਬਿਹਤਰ ਰਹੇਗਾ।

ਬ੍ਰਿਸ਼ਚਕ : ਮਨ ਅਤੇ ਸੋਚ ’ਤੇ ਨੈਗੇਟਿਵਿਟੀ ਪ੍ਰਭਾਵੀ ਰਹਿ ਸਕਦੀ ਹੈ, ਇਸ ਲਈ ਆਪ ਕਿਸੇ ਵੀ ਪ੍ਰੋਗਰਾਮ ਨੂੰ ਉਸ ਦੇ ਟਾਰਗੈੱਟ ਵੱਲ ਨਾ ਲੈ ਜਾ ਸਕੋਗੇ।

ਧਨ : ਪ੍ਰਾਪਰਟੀ ਦੇ ਕੰਮ ਲਈ ਆਪ ਦੀ ਭੱਜ-ਦੌੜ ਮਨਮਰਜ਼ੀ ਦਾ ਨਤੀਜਾ ਨਾ ਦੇਵੇਗੀ, ਇਸ ਲਈ ਬਿਹਤਰ ਤਾਂ ਇਹੋ ਰਹੇਗਾ ਕਿ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਹੱਥ ’ਚ ਨਾ ਲਓ।

ਮਕਰ : ਕੰਮਕਾਜੀ ਸਾਥੀ ਪੂਰੀ ਤਰ੍ਹਾਂ ਆਪ ਨਾਲ ਸਹਿਯੋਗ ਨਾ ਕਰਨਗੇ, ਇਸ ਲਈ ਆਪ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ, ਨੁਕਸਾਨ ਦਾ ਵੀ ਡਰ।

ਕੁੰਭ : ਕੰਮਕਾਜੀ ਕੋਸ਼ਿਸ਼ਾਂ ’ਚ ਲਾਪ੍ਰਵਾਹੀ ਨਾ ਵਰਤੋਂ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਮੀਨ : ਕੰਮਕਾਜੀ ਦਸ਼ਾ ਸੰਤੋਖਜਨਕ, ਕੋਈ ਵੀ ਯਤਨ ਅਣਮੰਨੇ ਮਨ ਨਾਲ ਨਾ ਕਰੋ, ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰਕੇ ਆਪ ਦਾ ਕਿਸੇ ਨਾਲ ਝਗੜਾ ਨਾ ਹੋ ਜਾਵੇ।

12 ਮਾਰਚ 2024, ਮੰਗਲਵਾਰ

ਫੱਗਣ ਸੁਦੀ ਤਿੱਥੀ ਦੂਜ (ਸਵੇਰੇ 7.14 ਤੱਕ) ਅਤੇ ਮਗਰੋਂ ਤਿੱਥੀ ਤੀਜ (ਜਿਹੜੀ ਕਸ਼ੈਅ ਹੋ ਗਈ ਹੈ)।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ             ਕੁੰਭ ’ਚ

ਚੰਦਰਮਾ          ਮੀਨ ’ਚ 

ਮੰਗਲ            ਮਕਰ ’ਚ

ਬੁੱਧ                ਮੀਨ ’ਚ

ਗੁਰੂ               ਮੇਖ ’ਚ

ਸ਼ੁੱਕਰ             ਕੁੰਭ ’ਚ

ਸ਼ਨੀ              ਕੁੰਭ ’ਚ

ਰਾਹੂ              ਮੀਨ ’ਚ                                                    

ਕੇਤੂ             ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ : 1945, ਮਿਤੀ : 22 (ਫੱਗਣ), ਹਿਜਰੀ ਸਾਲ 1445, ਮਹੀਨਾ : ਰਮਜ਼ਾਨ, ਤਰੀਕ : 1, ਸੂਰਜ ਉਦੇ ਸਵੇਰੇ 6.45 ਵਜੇ, ਸੂਰਜ ਅਸਤ ਸ਼ਾਮ 6.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਰਾਤ 8.30 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਸ਼ੁਕਲ (ਸਵੇਰੇ 7.53 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ: ਮੀਨ ਰਾਸ਼ੀ ’ਤੇ (ਰਾਤ 8.30 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਰਾਤ 8.30 ਤੱਕ), ਰਾਤ 8.30 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜਯੰਤੀ, ਫੁਲੇਰਾ ਦੂਜ (ਵ੍ਰਿੰਦਾਵਨ, ਮਥੁਰਾ) ਰਮਜ਼ਾਨ (ਮੁਸਲਿਮ) ਮਹੀਨਾ ਅਤੇ ਰੋਜ਼ੇ (ਮੁਸਲਿਮ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News