ਸਿੰਘ ਰਾਸ਼ੀ ਵਾਲਿਆਂ ਦਾ ਸਿਹਤ ਸਿਤਾਰਾ ਕਮਜ਼ੋਰ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Monday, Feb 12, 2024 - 03:23 AM (IST)

ਮੇਖ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਨਵਾਂ ਪ੍ਰੋਗਰਾਮ ਹੱਥ ’ਚ ਲਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਮਿਥੁਨ : ਰਾਜਕੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ-ਸਨਮਾਨ, ਦਬਦਬਾ ਬਣਿਆ ਰਹੇਗਾ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।

ਕਰਕ : ਕਿਸੇ ਧਾਰਮਿਕ ਕੰਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਣ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀ ਲੱਗੇਗਾ, ਮਾਣ-ਯਸ਼ ਦੀ ਪ੍ਰਾਪਤੀ।

ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੀਮਾ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਲਿਖਣ-ਪੜ੍ਹਣ ਦਾ ਕੋਈ ਕੰਮ ਵੀ ਬੇ-ਧਿਆਨੀ ਨਾਲ ਨਾ ਕਰੋ।

ਕੰਨਿਆ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ, ਸਦਭਾਅ ਬਣਿਆ ਰਹੇਗਾ।

ਤੁਲਾ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋ ਜਾਣ ਨਾ ਦੇਣਗੇ।

ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਦੀ ਕਿਸੇ ਪਲਾਨਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ ਵੀ ਬਣਿਆ ਰਹੇਗਾ।

ਧਨ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਤਾਂ ਹੋਵੇਗੀ ਪਰ ਜ਼ਰੂਰੀ ਹੋਵੇਗਾ ਕਿ ਆਪ ਜਾਂ ਆਪ ਦੇ ਪ੍ਰਤੀਨਿਧੀ ਵਕੀਲ ਪੂਰੀ ਤਿਆਰੀ ਨਾਲ ਜਾਣ।

ਮਕਰ : ਮਿੱਤਰ, ਸੱਜਣ ਸਾਥੀ, ਕੰਮਕਾਜੀ ਸਾਥੀ ਆਪ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ ਅਤੇ ਆਪ ਦੀ ਗੱਲ ਧੀਰਜ ਨਾਲ ਸੁਨਣਗੇ।

ਕੁੰਭ : ਸਿਤਾਰਾ ਧਨ ਲਾਭ ਵਾਲਾ, ਕੋਸ਼ਿਸ਼ ਕਰਨ ’ਤੇ ਆਪ ਦੀ ਕੰਮਕਾਜੀ ਪਲਾਨਿੰਗ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਅਤੇ ਪਾਣੀ ਦੀ ਵਰਤੋਂ ਧਿਆਨ ਨਾਲ ਕਰੋ।

12 ਫਰਵਰੀ 2024, ਸੋਮਵਾਰ
ਮਾਘ ਸੁਦੀ ਤਿੱਥੀ ਤੀਜ (ਸ਼ਾਮ 5.45 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ           ਮਕਰ ’ਚ 
ਚੰਦਰਮਾ        ਕੁੰਭ ’ਚ  
ਮੰਗਲ          ਮਕਰ ’ਚ
ਬੁੱਧ              ਮਕਰ ’ਚ
ਗੁਰੂ             ਮੇਖ ’ਚ 
ਸ਼ੁੱਕਰ           ਮਕਰ ’ਚ
ਸ਼ਨੀ            ਕੁੰਭ ’ਚ
ਰਾਹੂ            ਮੀਨ ’ਚ                                                     
ਕੇਤੂ            ਕੰਨਿਆ ’ਚ  

ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 30, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 23 (ਮਾਘ), ਹਿਜਰੀ ਸਾਲ 1445, ਮਹੀਨਾ : ਸ਼ਾਬਾਨ, ਤਰੀਕ: 1, ਸੂਰਜ ਉਦੇ ਸਵੇਰੇ 7.17 ਵਜੇ, ਸੂਰਜ ਅਸਤ ਸ਼ਾਮ 6.08 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (ਬਾਅਦ ਦੁਪਹਿਰ 2.57 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ, ਯੋਗ: ਸਿੱਧ (12-13 ਮੱਧ ਰਾਤ 2.37 ਤੱਕ)ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ: ਕੁੰਭ ਰਾਸ਼ੀ ’ਤੇ (ਸਵੇਰੇ 9.36 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਭਦਰਾ ਸ਼ੁਰੂ ਹੋਵੇਗੀ (12-13 ਮੱਧ ਰਾਤ 4.14 ’ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਗੌਰੀ ਤੀਜ ਵਰਤ, ਤਿਲ ਚੌਥ, ਸ਼ਾਬਾਨ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News