ਕੁੰਭ ਰਾਸ਼ੀ ਵਾਲਿਆਂ ਦੀ ਅਰਥ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Wednesday, Nov 22, 2023 - 03:28 AM (IST)

ਕੁੰਭ ਰਾਸ਼ੀ ਵਾਲਿਆਂ ਦੀ ਅਰਥ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਿਤਾਰਾ ਦੁਪਹਿਰ ਤਕ ਕੰਮਕਾਜੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਆਪੋਜ਼ਿਟ ਹਾਲਾਤ ਨਾਲ ਸਾਹਮਣਾ ਕਰਨਾ ਪਵੇਗਾ।

ਬ੍ਰਿਖ : ਸਿਤਾਰਾ ਦੁਪਹਿਰ ਤਕ ਸਫਲਤਾ ਦੇਣ ਅਤੇ ਆਪ ਦੇ ਪ੍ਰਭਾਵ-ਦਬਦਬਾ ਨੂੰ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਮਿਥੁਨ : ਜਨਰਲ ਸਿਤਾਰਾ ਦੁਪਹਿਰ ਤਕ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਬਾਅਦ ’ਚ ਸਫਲਤਾ ਦੇ ਰਸਤੇ ਖੁੱਲ੍ਹਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਕਰਕ : ਸਿਤਾਰਾ ਦੁਪਹਿਰ ਤਕ ਪੇਟ ਲਈ ਅਹਿਤਿਆਤ ਵਾਲਾ, ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਸਿੰਘ : ਸਿਤਾਰਾ ਦੁਪਹਿਰ ਤਕ ਕੰਮਕਾਜੀ ਕੰਮਾਂ ਲਈ ਚੰਗਾ, ਸਮਾਂ ਸਫਲਤਾ ਨਾਲ ਕੱਟੇਗਾ ਪਰ ਬਾਅਦ ’ਚ ਸਿਹਤ ਦੇ ਵਿਗੜਣ ਦਾ ਡਰ।

ਕੰਨਿਆ : ਸਿਤਾਰਾ ਦੁਪਹਿਰ ਤਕ ਨੁਕਸਾਨ ਪ੍ਰੇਸ਼ਾਨੀ ਵਾਲਾ, ਕੋਈ ਵੀ ਨਵਾਂ ਯਤਨ ਨਹੀਂ ਕਰਨਾ ਚਾਹੀਦਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੀ ਰਹੇਗੀ।

ਤੁਲਾ : ਸਿਤਾਰਾ ਦੁਪਹਿਰ ਤਕ ਹਰ ਫਰੰਟ ’ਤੇ ਬਿਹਤਰੀ ਕਰਨ ਅਤੇ ਕੰਮਕਾਜੀ ਹਾਲਾਤ ਠੀਕ ਰੱਖਣ ਵਾਲਾ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਬਣ ਸਕਦੇ ਹਨ।

ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਕੰਮਕਾਜੀ ਯਤਨ ਵੀ ਸਹੀ ਨਤੀਜਾ ਦੇਣਗੇ।

ਧਨ : ਸਿਤਾਰਾ ਦੁਪਹਿਰ ਤਕ ਕੰਮਕਾਜੀ ਕੰਮਾਂ ’ਚ ਆਪ ਨੂੰ ਬਿਜ਼ੀ ਰੱਖੇਗਾ ਅਤੇ ਐਕਟਿਵ ਰੱਖੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ।

ਮਕਰ : ਸਿਤਾਰਾ ਦੁਪਹਿਰ ਤਕ ਕੰਮਕਾਜੀ ਕੰਮਾਂ ’ਚ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਵੀ ਆਪ ਹਾਲਾਤ ’ਤੇ ਹਾਵੀ-ਪ੍ਰਭਾਵੀ ਰਹੋਗੇ।

ਕੁੰਭ : ਸਿਤਾਰਾ ਦੁਪਹਿਰ ਤਕ ਅਰਥ ਦਸ਼ਾ ਬਿਹਤਰ ਰੱਖੇਗਾ, ਫਿਰ ਬਾਅਦ ’ਚ ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਸੁਧਰੇਗੀ।

ਮੀਨ : ਸਿਤਾਰਾ ਦੁਪਹਿਰ ਤਕ ਨੁਕਸਾਨ ਦੇਣ, ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ।

22 ਨਵੰਬਰ 2023,ਬੁੱਧਵਾਰ

ਕੱਤਕ ਸੁਦੀ ਤਿੱਥੀ ਦਸਮੀ (ਰਾਤ 11.05 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਕੁੰਭ ’ਚ

ਮੰਗਲ ਬ੍ਰਿਸ਼ਚਕ ’ਚ

ਬੁੱਧ ਬ੍ਰਿਸ਼ਚਕ ’ਚ

ਗੁਰੂ ਮੇਖ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਕੁੰਭ ’ਚ

ਰਾਹੂ ਮੀਨ ’ਚ                                                 

ਕੇਤੂ ਕੰਨਿਆ ’ਚ

ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 1 (ਕੱਤਕ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 7, ਸੂਰਜ ਉਦੇ ਸਵੇਰੇ 7.05 ਵਜੇ, ਸੂਰਜ ਅਸਤ ਸ਼ਾਮ 5.28ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਸ਼ਾਮ 6.37 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ, ਯੋਗ : ਹਰਸ਼ਣ (ਬਾਅਦ ਦੁਪਹਿਰ 2.46 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਕੁੰਭ ਰਾਸ਼ੀ ’ਤੇ (ਦੁਪਹਿਰ 12.58 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ, (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰਾ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਰਾਸ਼ਟਰੀ ਸ਼ੱਕ ਮੱਘਰ ਮਹੀਨਾ ਸ਼ੁਰੂ, ਮੇਲਾ ਅਚਲੇਸ਼ਵਰ (ਬਟਾਲਾ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News