ਸਿੰਘ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Sep 27, 2023 - 06:26 AM (IST)
ਮੇਖ : ਵਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕਾਰੋਬਾਰੀ ਮਿਹਨਤ ਅਤੇ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ
ਬ੍ਰਿਖ : ਰਾਜਕੀ ਕੰਮਾਂ ’ਚ ਆਪ ਨੂੰ ਸਫਲਤਾ ਮਿਲੇਗੀ ਅਤੇ ਭੱਜਦੌੜ ਕਿਸੇ ਮੁਸ਼ਕਲ ਨੂੰ ਘੱਟ ਕਰਨ ’ਚ ਬੜੀ ਹੈਲਪਫੁੱਲ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਜਨਰਲ ਹਾਲਾਤ ਅਨੁਕੂਲ ਚੱਲਣਗੇ, ਮਨੋਬਲ ਬਣਿਆ ਰਹੇਗਾ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ, ਸਫਰ ਵੀ ਟਾਲ ਦਿਓ, ਕਿਉਂਕਿ ਉਹ ਨੁਕਸਾਨ ਵਾਲਾ ਹੋਵੇਗਾ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਆਪ ਦੀ ਧਾਕ ਅਤੇ ਪੈਠ ਬਣੀ ਰਹੇਗੀ।
ਕੰਨਿਆ : ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਆਪ ਨੂੰ ਉਨ੍ਹਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਉਨ੍ਹਾਂ ’ਤੇ ਭਰੋਸਾ ਵੀ ਨਹੀਂ ਕਰਨਾ ਚਾਹੀਦਾ।
ਤੁਲਾ : ਜਨਰਲ ਸਿਤਾਰਾ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਆਪ ਦੀ ਪ੍ਰੋਗਰਾਮਿੰਗ, ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਬਿਹਤਰ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ : ਕੋਰਟ-ਕਚਹਿਰੀ ਨਾਲ ਜੁੜੀ ਕਿਸੇ ਕੋਸ਼ਿਸ਼ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਧਨ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁੱਲ ਅਤੇ ਆਪ ਦੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਹੈਲਪਫੁੱਲ ਹੋ ਸਕਦਾ ਹੈ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਹਰ ਫਰੰਟ ’ਤੇ ਸਫਲਤਾ ਦੇਣ ਅਤੇ ਇੱਜ਼ਤਮਾਣ ਵਧਾਉਣ ਵਾਲਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਪੈਰ ਫਿਸਲਣ ਦਾ ਡਰ ਰਹੇਗਾ।
ਮੀਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਪੇਮੈਂਟ ਕਿਧਰੇ ਫਸ ਨਾ ਜਾਵੇ।
27 ਸਤੰਬਰ 2023, ਬੁੱਧਵਾਰ
ਭਾਦੋਂ ਸੁਦੀ ਤਿੱਥੀ ਤਰੋਦਸ਼ੀ (ਰਾਤ 10.19 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕੁੰਭ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 5 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 11, ਸੂਰਜ ਉਦੇ ਸਵੇਰੇ 6.23 ਵਜੇ, ਸੂਰਜ ਅਸਤ ਸ਼ਾਮ 6.15 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਸਵੇਰੇ 7.10 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਧ੍ਰਿਤੀ (ਸਵੇਰੇ 7.54 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਪ੍ਰਦੋਸ਼ ਵਰਤ, ਵਿਸ਼ਵ ਸੈਰ ਸਪਾਟਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)