ਬ੍ਰਿਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Thursday, Aug 10, 2023 - 03:08 AM (IST)

ਬ੍ਰਿਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਿਤਾਰਾ ਆਮਦਨ ਅਤੇ ਧਨ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ  ਵੀ ਲਾਭਕਾਰੀ ਰਹੇਗੀ, ਯਤਨ ਅਤੇ ਭੱਜਦੌੜ ਕਰਨ ’ਤੇ ਕੋਈ ਰੁਕਾਵਟ ਮੁਸ਼ਕਿਲ ਹਟੇਗੀ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇ ਸਕਦੀ ਹੈ, ਜ਼ਿਆਦਾ ਜ਼ਿੰਦਾਦਿਲੀ ਹੁੰਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਮਿਥੁਨ : ਆਪ ਨੂੰ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਨਾਲ ਨਿਪਟਣਾ ਪੈ ਸਕਦਾ ਹੈ, ਇਸ ਲਈ ਹਰ ਸਥਿਤੀ ਨਾਲ ਬੜੇ ਹੌਸਲੇ ਅਤੇ ਸੁਚੇਤ ਰਹਿ ਕੇ ਨਿਪਟੋ।

ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਸਿੰਘ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਸ਼ਤਰੂ ਕਮਜ਼ੋਰ।

ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਪ੍ਰੋਗਰਾਮਿੰਗ ਅਤੇ ਪਲਾਨਿੰਗ ਵੀ ਕੁਝ ਅੱਗੇ ਵਧੇਗੀ।

ਤੁਲਾ : ਸਿਤਾਰਾ ਕਿਉਂਕਿ ਪੇਟ ਨੂੰ ਵਿਗਾੜਨ ਵਾਲਾ, ਇਸ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਨੁਕਸਾਨ ਦਾ ਡਰ, ਕਿਸੇ ਦੇ ਝਾਂਸੇ ’ਚ ਵੀ ਨਾ ਫਸੋ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ,ਮਨੋਰਥਾਂ, ਸੰਕਲਪਾਂ ’ਚ ਸਫਲਤਾ, ਫੈਮਿਲੀ ਫਰੰਟ ’ਤੇ ਮਿਠਾਸ ਸਦਭਾਅ ਰਹੇਗਾ।

ਧਨ : ਵਿਰੋਧੀ ਕਮਜ਼ੋਰ ਹੋਣ  ਜਾਂ ਬਲਵਾਨ ਉਸ ਦੀ ਅਣਦੇਖੀ ਕਦੀ ਨਾ ਕਰੋ,ਕਮਜ਼ੋਰ ਮਨੋਬਲ ਕਰ ਕੇ ਆਪ ਕੋਈ ਵੀ ਫੈਸਲਾ ਨਾ ਕਰ ਸਕੋਗੇ।

ਮਕਰ : ਯਤਨ ਕਰਨ ’ਤੇ ਕਿਸੇ ਸਕੀਮ ਜਾਂ ਪ੍ਰੋਗਰਾਮ ਨੂੰ ਆਪ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ੁਭ ਕੰਮਾਂ ’ਚ ਧਿਆਨ।

ਕੁੰਭ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਜ਼ੋਰਦਾਰ, ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਮਾਣ-ਸਨਮਾਨ ਪ੍ਰਤਿਸ਼ਠਾ ਬਣੀ ਰਹੇਗੀ।

ਮੀਨ : ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ ਪਰ ਸਾੜਸਤੀ ਸਿਹਤ ਨੂੰ ਅਪਸੈੱਟ ਅਤੇ ਮਾਨਸਿਕ ਤੌਰ ’ਤੇ ਟੈਂਸ ਰੱਖਣ ਵਾਲੀ ਹੈ।

10 ਅਗਸਤ 2023, ਵੀਰਵਾਰ

ਦਵਿੱਤੀਯ (ਅਧਿਕ) ਸਾਉਣ ਵਦੀ ਤਿਥੀ ਦਸਮੀ (10 ਅਗਸਤ ਦਿਨ ਰਾਤ 11 ਨੂੰ ਸਵੇਰੇ 5.07 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ      ਕਰਕ ’ਚ 
ਚੰਦਰਮਾ   ਮੇਖ ’ਚ 
ਮੰਗਲ     ਸਿੰਘ ’ਚ
 ਬੁੱਧ      ਸਿੰਘ ’ਚ
 ਗੁਰੂ     ਮੇਖ ’ਚ 
 ਸ਼ੁੱਕਰ   ਕਰਕ ’ਚ
ਸ਼ਨੀ    ਕੁੰਭ ’ਚ
ਰਾਹੂ     ਮੇਖ ’ਚ                                                     
ਕੇਤੂ     ਤੁਲਾ ’ਚ  
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 19 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ : 22, ਸੂਰਜ ਉਦੇ ਸਵੇਰੇ 5.54 ਵਜੇ, ਸੂਰਜ ਅਸਤ ਸ਼ਾਮ 7.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (10-11 ਅਗਸਤ ਮੱਧ ਰਾਤ 4.01 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਧਰੁਵ (ਬਾਅਦ ਦੁਪਹਿਰ 3.10 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ, (ਸ਼ਾਮ 4.40 ਤੋਂ ਲੈ ਕੇ ਅਗਲੇ ਦਿਨ (11 ਅਗਸਤ) ਸਵੇਰੇ 5.07 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। 

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Manoj

Content Editor

Related News