ਸਿੰਘ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Sunday, Jun 18, 2023 - 04:00 AM (IST)

ਸਿੰਘ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਮਿੱਤਰ-ਕੰਮਕਾਜੀ ਅਤੇ ਵੱਡੇ ਲੋਕ ਜ਼ਰੂਰਤ ਦੇ ਮੌਕੇ ’ਤੇ ਜਾਂ ਮੰਗ ਕਰਨ ’ਤੇ ਆਪ ਨਾਲ ਸਹਿਯੋਗ ਅਤੇ ਤਾਲਮੇਲ ਕਰਨ ਲਈ ਤਿਆਰ ਮਿਲਣਗੇ।

ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ -ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਇੱਜ਼ਤਮਾਣ ਦੀ ਪ੍ਰਾਪਤੀ।

ਮਿਥੁਨ : ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਕਰਕ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਤਿਆਰੀ ਦੇ ਬਗੈਰ ਕੋਈ ਕੰਮ ਹੱਥ ’ਚ ਨਾ ਲਓ, ਲੈਣ ਦੇਣ ਦੇ ਕੰਮ ਵੀ ਸੰਭਲ ਸੰਭਾਲ ਕੇ ਕਰੋ।

ਸਿੰਘ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪਲਾਨਿੰਗ ਵੀ ਕੁਝ ਅੱਗੇ ਵਧ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ।

ਕੰਨਿਆ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਸੁਪੋਰਟਿਵ ਰੁਖ ਰੱਖਣਗੇ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।

ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਚੰਗੀ ਪਰ ਲੈਣ ਦੇਣ ਦੇ ਕੰਮ ਅਹਿਤਿਆਤ ਨਾਲ ਕਰਨਾ ਸਹੀ ਰਹੇਗਾ ਪਰ ਸਿਹਤ ਬਾਰੇ ਸੁਚ ਰਹਿਣ ਦੀ ਲੋੜ।

ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ ਬਣਿਆ ਰਹੇਗਾ।

ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸੰਤਾਨ ਵੀ ਸੁਪੋਰਟਿਵ ਰੁਖ ਰੱਖੇਗੀ।

ਮੀਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਜਨਰਲ ਤੌਰ ’ਤੇ ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ।

18 ਜੂਨ 2023, ਐਤਵਾਰ

ਹਾੜ੍ਹ ਵਦੀ ਤਿੱਥੀ ਮੱਸਿਆ (ਸਵੇਰੇ 10.07 ਤੱਕ) ਅਤੇ ਮਗਰੋਂ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਕਰਕ ’ਚ

ਬੁੱਧ ਬ੍ਰਿਖ ’ਚ

ਗੁਰੂ ਮੇਖ ’ਚ

ਸ਼ੁੱਕਰ ਕਰਕ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 28 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 28, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਸ਼ਾਮ 6.07 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਗੰਡ (18-19 ਮੱਧ ਰਾਤ 12.59 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹੀ ਮੱਸਿਆ (ਸਵੇਰੇ 10.07 ਤੱਕ ਸਨਾਨਦਾਨ ਆਦਿ ਕੰਮਾਂ ਲਈ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News