ਮਿਥੁਨ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖ਼ਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Thursday, May 11, 2023 - 03:27 AM (IST)
ਮੇਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ ਪਰ ਅਚਾਨਕ ਕਿਸੇ ਸਮੇਂ ਕਿਸੇ ਉਲਝਣ ਮੁਸ਼ਕਲ ਦੇ ਉਭਰਨ ਦਾ ਡਰ।
ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਰ ਫਰੰਟ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਮਿਥੁਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਸ਼ੁਭ ਕੰਮਾਂ ’ਚ ਧਿਆਨ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਬਣਿਆ ਰਹੇਗਾ।
ਸਿੰਘ : ਸ਼ਤਰੂ ਉਭਰਦੇ-ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਜਨਰਲ ਹਾਲਾਤ ਅਨੁਕੂਲ ਰਹਿਣਗੇ।
ਕੰਨਿਆ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਕੰਮਕਾਜੀ ਮੋਰਚੇ ’ਤੇ ਕਦਮ ਬੜ੍ਹਤ ਵੱਲ ਪਰ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ।
ਤੁਲਾ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ ਹੈ, ਤੇਜ ਪ੍ਰਭਾਵ-ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਕਿਸੇ ਵੱਡੇ ਆਦਮੀ ਜਾਂ ਸੱਜਣ ਸਾਥੀ ਦੀ ਮਦਦ-ਸਹਿਯੋਗ ਨਾਲ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸੁਲਝ ਸਕਦਾ ਹੈ।
ਧਨ : ਲੋਹਾ, ਲੋਹਾ-ਮਸ਼ੀਨਰੀ, ਹਾਰਡ ਵੇਅਰ, ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮਾਂ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ ਰਹੇਗਾ।
ਕੁੰਭ : ਸਮਾਂ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਵਾਲਾ ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਮੀਨ : ਸਮਾਂ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਪਲਾਨਿੰਗ ’ਚੋਂ ਕੋਈ ਪੇਚੀਦਗੀ ਹ¬ਟੇਗੀ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।
11 ਮਈ 2023, ਵੀਰਵਾਰ
ਜੇਠ ਵਦੀ ਤਿੱਥੀ ਛੱਠ (ਪੁਰਵ ਦੁਪਹਿਰ 11.20 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮਕਰ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 21 (ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 20, ਸੂਰਜ ਉਦੇ ਸਵੇਰੇ 5.39 ਵਜੇ, ਸੂਰਜ ਅਸਤ ਸ਼ਾਮ 7.10 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾਖਾੜਾ (ਬਾਅਦ ਦੁਪਹਿਰ 2.37 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਸ਼ੁਭ (ਬਾਅਦ ਦੁਪਹਿਰ 3.16 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਪੁਰਵ ਦੁਪਹਿਰ 11.28 ਤੋਂ ਲੈ ਕੇ ਰਾਤ 10.18 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਮੇਲਾ ਨਾਰਕੰਡਾ (ਬਿਲਾਸਪੁਰ, ਹਿਮਾਚਲ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)