ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

Monday, Apr 24, 2023 - 03:12 AM (IST)

ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

ਮੇਖ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਅਤੇ ਹਰ ਪੱਖੋਂ ਬਿਹਤਰੀ ਕਰਨ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਬ੍ਰਿਖ : ਸਿਤਾਰਾ ਕੰਮਕਾਜੀ ਮਾਮਲੇ ਲਈ ਅਤੇ ਟੂਰਿੰਗ ਲਈ ਚੰਗਾ, ਦੁਪਹਿਰ ਤੱਕ ਚੰਚਲ ਹੁੰਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਮਿਥੁਨ : ਸਿਤਾਰਾ ਦੁਪਹਿਰ ਤੱਕ ਨੁਕਸਾਨ ਦੇਣ, ਕਿਸੇ ਨਾ ਕਿਸੇ ਝਮੇਲੇ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਕਰਕ : ਸਿਤਾਰਾ ਦੁਪਹਿਰ ਤੱਕ ਧਨ ਲਾਭ ਵਾਲਾ ਅਤੇ ਕਾਰੋਬਾਰੀ ਕੰਮਾਂ ’ਚ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਪ੍ਰਾਬਲਮਸ ਵਾਲਾ ਹੋਵੇਗਾ।

ਸਿੰਘ : ਸਿਤਾਰਾ ਦੁਪਹਿਰ ਤੱਕ ਸਰਕਾਰੀ ਕੰਮਾਂ ’ਚ ਆਪ ਦੀ ਪੈਠ-ਬੋਲਬਾਲਾ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਅਰਥ ਦਸ਼ਾ ਕੰਫਰਟੇਬਲ ਬਣੇਗੀ।

ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫਰੰਟ ’ਤੇ ਸਫਲਤਾ ਦੇਣ, ਇੱਜ਼ਤ-ਮਾਣ ਵਧਾਉਣ ਵਾਲਾ, ਵਿਰੋਧੀ ਵੀ ਆਪ ਦੀ ਪਕੜ ਹੇਠ ਰਹਿਣਗੇ।

ਤੁਲਾ : ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਖਾਣ-ਪੀਣ ’ਚ ਬਦਪਰਹੇਜ਼ੀ ਨਾ ਕਰੋ ਪਰ ਬਾਅਦ ’ਚ ਭੱਜ-ਦੌੜ ਦੀ ਤਾਕਤ ਵਧੇਗੀ।

ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਬਿਹਤਰ, ਕੰਮਕਾਜੀ ਹਾਲਾਤ ਚੰਗੇ ਰਹਿਣਗੇ, ਮਨ ’ਚ ਚੰਚਲਤਾ, ਜ਼ਿੰਦਾਦਿਲੀ ਰਹੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।

ਧਨ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਮਨ ਕਿਸੇ ਅਣਜਾਣੇ ਡਰ ’ਚ ਡੁੱਬਿਆ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰ ਹਾਲਾਤ ਬਣਨਗੇ।

ਮਕਰ : ਸਿਤਾਰਾ ਦੁਪਹਿਰ ਤੱਕ ਆਪ ਦੀ ਕਿਸੇ ਸਕੀਮ ਨੂੰ ਅੱਗੇ ਵਧਾਉਣ ਵਾਲਾ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਬਣਨ ਨਾਲ ਪ੍ਰੇਸ਼ਾਨੀਆਂ ਵਧਣਗੀਆਂ।

ਕੁੰਭ : ਦੁਪਹਿਰ ਤੱਕ ਕੋਰਟ ਕਚਹਿਰੀ ਅਤੇ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੰਵਾਰਨ ਵਾਲਾ ਸਿਤਾਰਾ ਪਰ ਬਾਅਦ ’ਚ ਧਿਆਨ ਸ਼ੁੱਭ ਕੰਮਾਂ ਵੱਲ ਰਹੇਗਾ।

ਮੀਨ : ਸਿਤਾਰਾ ਦੁਪਹਿਰ ਤੱਕ ਮਿੱਤਰਾਂ ਅਤੇ ਕੰਮਕਾਜੀ ਸਾਥੀਆਂ ਨਾਲ ਮੇਲਜੋਲ ਵਧਾਉਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਅਤੇ ਇੱਜ਼ਤ-ਮਾਣ ਵਧੇਗਾ।

24 ਅਪ੍ਰੈਲ 2023, ਸੋਮਵਾਰ

ਵਿਸਾਖ ਸੁਦੀ ਤਿੱਥੀ ਚੌਥ (ਸਵੇਰੇ 8.25 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮਿਥੁਨ ’ਚ

ਬੁੱਧ ਮੇਖ ’ਚ

ਗੁਰੂ ਮੇਖ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 4 (ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 3, ਸੂਰਜ ਉਦੇ ਸਵੇਰੇ 5.54 ਵਜੇ, ਸੂਰਜ ਅਸਤ ਸ਼ਾਮ 6.58 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (24-25 ਮੱਧ ਰਾਤ 2.07 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਸ਼ੋਭਨ (ਸਵੇਰੇ 7.48 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਦੁਪਹਿਰ 1.13 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 8.25 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mukesh

Content Editor

Related News