ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਦੇਣ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Sunday, Apr 23, 2023 - 01:44 AM (IST)
ਮੇਖ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਕੰਮਕਾਜੀ ਮਾਮਲਿਆਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਸਫਰ ਲਈ ਰਾਜ਼ੀ ਰਹੇਗਾ, ਤਬੀਅਤ ’ਚ ਜ਼ਿੰਦਾਦਿਲੀ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਪਲਾਨਿੰਗ ਅੱਗੇ ਵਧੇਗੀ।
ਮਿਥੁਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥਦਸ਼ਾ ਤੰਗ ਰੱਖਣ ਅਤੇ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਨਾ ਫਸਲਣਾ ਸਹੀ ਰਹੇਗਾ।
ਕਰਕ : ਸਿਤਾਰਾ ਆਮਦਨ ਦੇਣ ਅਤੇ ਕੰਮਕਾਜੀ ਕੰਮਾਂ ਨੂੰ ਸੰਵਾਰਨ ਵਾਲਾ, ਵੈਸੇ ਵੀ ਹਰ ਫ੍ਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਸਿੰਘ : ਸਿਤਾਰਾ ਸਰਕਾਰੀ ਕੰਮਾਂ ਨੂੰ ਸੰਵਾਰਨ ਅਤੇ ਅਫਸਰਾਂ-ਵੱਡੇ ਲੋਕਾਂ ਦੇ ਰੁਖ ’ਚ ਨਰਮੀ ਵਧਾਉਣ ਵਾਲਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ-ਮੁਸ਼ਕਲ ਹਟੇਗੀ, ਇੱਜ਼ਤਮਾਣ ਦੀ ਪ੍ਰਾਪਤੀ, ਵਿਰੋਧੀ ਆਪ ਦੀ ਪਕੜ ਹੇਠ ਰਹਿਣਗੇ।
ਤੁਲਾ : ਖਾਣਾ-ਪੀਣਾ ਸੰਜਮ ਅਤੇ ਸੀਮਾ ’ਚ ਕਰਨਾ ਸਹੀ ਰਹੇਗਾ ਕਿਉਂਕਿ ਪੇਟ ’ਚ ਕੁਝ ਨਾ ਕੁਝ ਗੜਬੜੀ ਰਹਿਣ ਦਾ ਡਰ ਬਣਿਆ ਰਹੇਗਾ, ਸਫਰ ਵੀ ਨਾ ਕਰੋ।
ਬ੍ਰਿਸ਼ਚਕ : ਕਾਰੋਬਾਰੀ ਤੌਰ ’ਤੇ ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਅਰਥ ਦਸ਼ਾ ਨੂੰ ਬਿਹਤਰ ਰੱਖੇਗਾ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।
ਧਨ : ਆਪ ਨੂੰ ਹਰ ਮਾਮਲੇ ’ਤੇ ਵਿਰੋਧੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਪੂਰੀ ਚੌਕਸੀ ਬਣਾਈ ਰੱਖੋ, ਨੁਕਸਾਨ ਪ੍ਰੇਸ਼ਾਨੀ ਦਾ ਡਰ।
ਮਕਰ : ਜਨਰਲ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਣ ਵਾਲਾ, ਨੇਕ ਕੰਮਾਂ ’ਚ ਧਿਆਨ, ਵੈਸੇ ਵੀ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ।
ਕੁੰਭ : ਸਿਤਾਰਾ ਸਫਲਤਾ, ਇੱਜ਼ਤਮਾਣ ਦੇਣ ਅਤੇ ਵਿਰੋਧੀਆਂ ਨੂੰ ਕਮਜ਼ੋਰ ਰੱਖਣ ਵਾਲਾ ਪਰ ਫੈਮਿਲੀ ਫ੍ਰੰਟ ’ਤੇ ਗੁੱਸਾ ਅਤੇ ਤਣਾਤਣੀ ਰਹਿ ਸਕਦੀ ਹੈ।
ਮੀਨ : ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਕੰਮਕਾਜੀ ਸਾਥੀ ਵੀ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧੀਰਜ ਨਾਲ ਸੁਣਨਗੇ।
23 ਅਪ੍ਰੈਲ 2023, ਐਤਵਾਰ
ਵਿਸਾਖ ਸੁਦੀ ਤਿੱਥੀ ਤੀਜ (ਸਵੇਰੇ 7.48 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮਿਥੁਨ ’ਚ
ਬੁੱੱਧ ਮੇਖ ’ਚ
ਗੁਰੂ ਮੀਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 3 (ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 2, ਸੂਰਜ ਉਦੇ ਸਵੇਰੇ 5.55 ਵਜੇ, ਸੂਰਜ ਅਸਤ ਸ਼ਾਮ 6.57 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (23-24 ਮੱਧ ਰਾਤ 12.17 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸੌਭਾਗਿਯ (ਸਵੇਰੇ 8.21 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 8.07’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)