ਮਿਥੁਨ ਰਾਸ਼ੀ ਵਾਲਿਆਂ ਨੂੰ ਜ਼ਮੀਨੀ ਕੰਮਾਂ ਲਈ ਭੱਜਦੌੜ ਦੇਵੇਗੀ ਨਤੀਜਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Saturday, Jan 14, 2023 - 03:09 AM (IST)

ਮੇਖ : ਮਨ ਟੈਂਸ, ਪ੍ਰੇਸ਼ਾਨ, ਅਸਥਿਰ, ਡਾਵਾਂਡੋਲ ਜਿਹਾ ਰਹੇਗਾ, ਬੇਚੈਨ ਮਨ ਸਥਿਤੀ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ।
ਬ੍ਰਿਖ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਮੋਰੇਲ ਬੂਸਟਿੰਗ ਬਣੀ ਰਹੇਗੀ, ਨੇਕ ਕੰਮਾਂ ’ਚ ਧਿਆਨ, ਜਨਰਲ ਹਾਲਾਤ ਬਿਹਤਰ ਰਹਿਣਗੇ।
ਮਿਥੁਨ : ਜ਼ਮੀਨੀ ਕੰਮਾਂ ਲਈ ਆਪ ਦੀ ਕੋਸ਼ਿਸ਼ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ।
ਕਰਕ : ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਬਣੀ ਰਹੇਗੀ, ਉਤਸ਼ਾਹ ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਸਿੰਘ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਕੋਸ਼ਿਸ਼ਾਂ, ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਮਨ ਅਤੇ ਬੁੱਧੀ ’ਤੇ ਗਲਤ ਸੋਚ ਪ੍ਰਭਾਵੀ ਰਹਿ ਸਕਦੀ ਹੈ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਸਫਲਤਾ ਅਤੇ ਇੱਜ਼ਤਮਾਣ ਦੀ ਪ੍ਰਾਪਤੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਲਿਖਣ-ਪੜ੍ਹਨ ਦਾ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ ਬੀਜਾਂ ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਧਨ : ਕਿਸੇ ਅਫਸਰ ਦੇ ਸਾਫਟ ਸੁਪੋਰਟਿਵ ਹਮਦਰਦਾਨਾ ਰੁਖ ਕਰ ਕੇ ਆਪ ਦੀ ਕੋਈ ਪ੍ਰਾਬਲਮ ਜਿੱਥੇ ਹਟੇਗੀ ਉੱਥੇ ਆਪ ਦੀ ਧਾਕ-ਪੈਠ-ਛਾਪ ਬਣੀ ਰਹੇਗੀ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਇਰਾਦਿਆਂ-ਉਦੇਸ਼ਾਂ ’ਚ ਵੀ ਸਫਲਤਾ, ਤੇਜ-ਪ੍ਰਭਾਵ ਦਬਦਬਾ ਬਣਿਆ ਰਹੇਗਾ, ਕੰਮਕਾਜੀ ਦਸ਼ਾ ਸੰਤੋਖਜਨਕ ਰਹੇਗੀ।
ਕੁੰਭ : ਖਾਣ-ਪੀਣ ’ਚ ਪੂਰੀ ਅਹਿਤਿਆਤ ਵਰਤੋ ਕਿਉਂਕਿ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਬਣੀ ਰਹਿ ਸਕਦੀ ਹੈ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ ’ਚ ਸਫਰ ਦੀ ਚਾਹਤ ਰਹੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।
14 ਜਨਵਰੀ 2023, ਸ਼ਨੀਵਾਰ
ਮਾਘ ਵਦੀ ਤਿੱਥੀ ਸਪਤਮੀ (ਸ਼ਾਮ 7.23 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਬ੍ਰਿਖ ’ਚ
ਬੁੱਧ ਧਨ ’ਚ
ਗੁਰੂ ਮੀਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਮਾਘ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 24 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲਸਾਨੀ ਤਰੀਕ : 21 , ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.42 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਸ਼ਾਮ 6.14 ਤੱਕ) ਅਤੇ ਮਗਰੋਂ ਨਕੱਸ਼ਤਰ ਚਿਤਰਾ, ਯੋਗ : ਅਤਿਗੰਡ (ਦੁਪਹਿਰ 12.33 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਕੰਨਿਆ ਰਾਸ਼ੀ ’ਤੇ (14 ਜਨਵਰੀ ਦਿਨ ਰਾਤ ਅਤੇ ਅਗਲੇ ਦਿਨ (15 ਜਨਵਰੀ) ਸਵੇਰੇ 6.48 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਬਿਕ੍ਰਮੀ ਮਾਘ ਸੰਕ੍ਰਾਂਤੀ, ਸੂਰਜ ਰਾਤ 8.44 (ਜਲੰਧਰ ਟਾਈਮ) ’ਤੇ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੋਂਗਲ, ਨਿਰਯਾਣ ਉਤਰਾਯਣ ਸ਼ੁਰੂ, ਸੁਆਮੀ ਰਾਮਾਨੰਦਾਚਾਰਿਆ ਜਯੰਤੀ, ਮੇਲਾ ਮੁਕਤਸਰ (ਪੰਜਾਬ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)