ਮਿਥੁਨ ਰਾਸ਼ੀ ਵਾਲਿਆਂ ਨੂੰ ਨੁਕਸਾਨ ਪ੍ਰੇਸ਼ਾਨੀ ਦਾ ਡਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Thursday, Dec 08, 2022 - 02:57 AM (IST)

ਮਿਥੁਨ ਰਾਸ਼ੀ ਵਾਲਿਆਂ ਨੂੰ ਨੁਕਸਾਨ ਪ੍ਰੇਸ਼ਾਨੀ ਦਾ ਡਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਿਤਾਰਾ ਲਾਭ ਲਈ ਚੰਗਾ, ਕਾਰੋਬਾਰੀ ਪਲਾਨਿੰਗ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਪੈਰ ਫਿਸਲਣ ਦਾ ਡਰ ਬਣਿਆ ਰਹਿ ਸਕਦਾ ਹੈ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ, ਆਪਣੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖੋ, ਵੈਸੇ ਮਨ ਸਫਰ ਲਈ ਰਾਜ਼ੀ ਹੋਵੇਗਾ।

ਮਿਥੁਨ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਨੂੰ ਉਲਝਣਾਂ-ਝਗੜਿਆਂ ਪੇਚੀਦਗੀਆਂ ਨਾਲ ਨਿਪਟਣਾ ਪੈ ਸਕਦਾ ਹੈ, ਨੁਕਸਾਨ ਪ੍ਰੇਸ਼ਾਨੀ ਦਾ ਵੀ ਡਰ।

ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰੀਟਿੰਗ, ਪਬਲੀਕੇਸ਼ਨ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ ਪਰ ਸੁਭਾਅ ’ਚ ਗੁੱਸਾ ਰਹੇਗਾ।

ਸਿੰਘ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਦੇ ਸਾਫਟ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ।।

ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਸਿਰੇ ਚੜ੍ਹੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਕੰਮਕਾਜੀ ਕੋਸ਼ਿਸ਼ਾਂ ਸਿਰੇ ਚੜ੍ਹਣਗੀਆਂ, ਤੇਜ ਪ੍ਰਭਾਵ ਬਣਿਆ ਰਹੇਗਾ।

ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰੋ, ਲਿਖਣ-ਪੜ੍ਹਨ ਦੇ ਕੰਮ ਵੀ ਚੌਕਸ ਰਹਿ ਕੇ ਕਰੋ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ ਅਤੇ ਲਿਹਾਜ਼ਦਾਰ ਬਣੇ ਰਹਿਣਗੇ, ਮਨ ’ਤੇ ਸਵਛੰਦਤਾ ਪ੍ਰਭਾਵੀ ਰਹੇਗੀ।

ਧਨ : ਕਮਜ਼ੋਰ ਮਨੋਬਲ ਕਰ ਕੇ ਮਨ ਡਰਿਆ-ਡਰਿਆ ਰਹੇਗਾ ਅਤੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਮਕਰ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਕੁੰਭ : ਪ੍ਰਾਪਰਟੀ ਦੇ ਕੰਮ ਲਈ ਆਪ ਦੇ ਯਤਨ ਫਰੂਟਫੁੱਲ ਸਿੱਧ ਹੋਣਗੇ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਹਾਲਾਤ ਵੀ ਸੁਧਰਨਗੇ।

ਮੀਨ : ਮਿੱਤਰਾਂ, ਕੰਮਕਾਜੀ ਸਾਥੀਆਂ ਦੀ ਮਦਦ ਨਾਲ ਆਪ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਸਫਲ ਰਹੋਗੇ, ਮਨ ’ਤੇ ਸਾਤਵਿਕ ਸੋਚ ਪ੍ਰਭਾਵੀ ਰਹੇਗੀ।

8 ਦਸੰਬਰ 2022, ਵੀਰਵਾਰ

ਮੱਘਰ ਸੁਦੀ ਤਿੱਥੀ ਪੁੰਨਿਆ(ਸਵੇਰੇ 9.38 ਤਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਬ੍ਰਿਖ ’ਚ

ਬੁੱਧ ਧਨ ’ਚ

ਗੁਰੂ ਮੀਨ ’ਚ

ਸ਼ੁੱਕਰ ਧਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਮੱਘਰ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 17 (ਮੱਘਰ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 13, ਸੂਰਜ ਉਦੇ ਸਵੇਰੇ 7.18 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਦੁਪਹਿਰ 12.33 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਰੋਹਿਣੀ (ਦੁਪਹਿਰ 12.33 ਤੱਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਬ੍ਰਿਖ ਰਾਸ਼ੀ ’ਤੇ (8-9 ਮੱਧ ਰਾਤ 1.44 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੱਘਰ ਪੁੰਨਿਆ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News