ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

Wednesday, Oct 26, 2022 - 04:52 AM (IST)

ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਧਿਆਨ ਰਖੋ ਕਿ ਕਿਸੇ ਨਾਲ ਆਪ ਦਾ ਝਗੜਾ ਨਾ ਹੋ ਜਾਵੇ।

ਬ੍ਰਿਖ : ਮਨ ਟੈਂਸ, ਪ੍ਰੇਸ਼ਾਨ, ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਅਤੇ ਉਸ ਨੂੰ ਅੱਗੇ ਵਧਾਉਣ ਲਈ ਮਨ ਤਿਆਰ ਨਾ ਹੋਵੇਗਾ।

ਮਿਥੁਨ : ਮਨ ਅਤੇ ਸੋਚ ’ਤੇ ਨੈਗਟੇਵਿਟੀ ਦਾ ਪ੍ਰਭਾਵ ਬਣਿਆ ਰਹੇਗਾ, ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ।

ਕਰਕ : ਪੂਰੀ ਤਿਆਰੀ ਦੇ ਬਗੈਰ ਨਾ ਤਾਂ ਕਿਸੇ ਅਦਾਲਤ ’ਚ ਜਾਓ ਅਤੇ ਨਾ ਹੀ ਕੋਈ ਅਦਾਲਤੀ ਕੰਮ ਹੱਥ ’ਤੇ ਲਓ, ਵੈਸੇ ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ।

ਸਿੰਘ : ਕੰਮਕਾਜੀ ਸਾਥੀ ਸਹਿਯੋਗ ਨਾ ਦੇਣਗੇ, ਜਦਕਿ ਉਹ ਆਪ ਲਈ ਮੁਸ਼ਕਲਾਂ ਪ੍ਰੇਸ਼ਾਨੀਆਂ ਪੈਦਾ ਕਰ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹੋ।

ਕੰਨਿਆ : ਕੰਮਕਾਜੀ ਕੰਮਾਂ ਨੂੰ ਉਸ ਦੇ ਟਾਰਗੈੱਟ ਤਕ ਲੈ ਜਾਣ ਲਈ ਆਪ ਭੱਜਦੌੜ ਤਾਂ ਕਰੋਗੇ ਪਰ ਨਤੀਜਾ ਜ਼ਿਆਦਾ ਫੇਵਰੇਵਲ ਨਾ ਮਿਲੇਗਾ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਕੋਈ ਵੀ ਕੋਸ਼ਿਸ਼ ਲਾਇਟਲੀ ਨਾ ਕਰੋ, ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਬ੍ਰਿਸ਼ਚਕ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਧਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਆਪ ਦੀ ਕੰਮਕਾਜੀ ਪਲਾਨਿੰਗ ਕੁਝ ਅੱਗੇ ਵੱਧੇਗੀ।

ਮਕਰ : ਕਿਸੇ ਅਫਸਰ ਅਤੇ ਵੱਡੇ ਆਦਮੀ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਕੰਮ ਉਲਝ ਵਿਗੜ ਸਕਦਾ ਹੈ, ਸੁਚੇਤ ਰਹੋ।

ਕੁੰਭ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ ਪਰ ਜਨਰਲ ਹਾਲਾਤ ਠੀਕ-ਠਾਕ ਰਹਿਣਗੇ।

ਮੀਨ : ਪੇਟ ਦੇ ਵਿਗੜਣ, ਡਿੱਗਣ, ਫਿਸਲਣ ਅਤੇ ਕਿਸੇ ਪੇਮੈਂਟ ਦੇ ਫਸਣ ਦਾ ਡਰ ਰਹੇਗਾ, ਇਸ ਲਈ ਪੂਰੀ ਤਰ੍ਹਾਂ ਸੁਚੇਤ-ਅਟੈਂਟਿਵ ਰਹਿਣਾ ਹੋਵੇਗਾ।

26 ਅਕਤੂਬਰ 2022, ਬੁੱਧਵਾਰ

ਕੱਤਕ ਸੁਦੀ ਤਿੱਥੀ ਏਕਮ (ਬਾਅਦ ਦੁਪਹਿਰ 2.43 ਤੱਕ) ਅਤੇ ਮਗਰੋਂ ਤਿੱਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਤੁਲਾ ’ਚ

ਮੰਗਲ ਮਿਥੁਨ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 4(ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 29, ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ ਸ਼ਾਮ 5.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਦੁਪਹਿਰ 1.24 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ ਯੋਗ : ਧ੍ਰਿਤੀ (ਸਵੇਰੇ 10.08 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ ਚੰਦਰਮਾ : ਤੁਲਾ ਰਾਸ਼ੀ ’ਤੇ (26 ਅਕਤੂਬਰ ਦਿਨ ਰਾਤ ਅਤੇ ਅਗਲੇ ਦਿਨ (27 ਅਕਤੂਬਰ ਸਵੇਰੇ 6.31 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕੱਤਕ ਸੁਦੀ ਪੱਖ ਸ਼ੁਰੂ, ਅਣਕੁਟ, ਗੋਵਰਧਨ ਪੂਜਾ, ਬਲਿ ਪੂਜਾ, ਯਮ ਦੂਜ, ਭਾਈ ਦੂਜ (ਟਿੱਕਾ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mukesh

Content Editor

Related News