ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

Thursday, Oct 06, 2022 - 02:23 AM (IST)

ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

ਮੇਖ : ਲੋਹਾ, ਲੋਹਾ ਮਸ਼ੀਨਰੀ, ਹਾਰਡ-ਵੇਅਰ, ਸਟੀਲ ਫਰਨੀਚਰ, ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਅਤੇ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਬ੍ਰਿਖ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ’ਚ ਆਪ ਦੀ ਪੈਠ ਲਿਹਾਜ਼ਦਾਰੀ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਮਿਥੁਨ : ਧਾਰਮਿਕ, ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਆਪ ਦੇ ਕਿਸੇ ਪ੍ਰੋਗਰਾਮ ’ਚੋਂ ਕੋਈ ਪੇਚੀਦਗੀ ਹਟੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋਂ, ਲਿਖਣ-ਪੜ੍ਹਨ ਅਤੇ ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਫਾਈਨਲ ਕਰੋ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਰਹੇਗਾ।

ਕੰਨਿਆ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਇਸ ਲਈ ਨਾ ਤਾਂ ਉਸ ’ਤੇ ਭਰੋਸਾ ਕਰੋ ਅਤੇ ਨਾ ਹੀ ਉਸ ਦੀ ਅਣਦੇਖੀ ਕਰੋ।

ਤੁਲਾ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ੁਭ ਕੰਮਾਂ ’ਚ ਧਿਆਨ, ਹਰ ਪੱਖੋਂ ਬਿਹਤਰੀ ਹੋਵੇਗੀ।

ਬ੍ਰਿਸ਼ਚਕ : ਜੇ ਕਿਸੇ ਅਦਾਲਤੀ ਕੰਮ ਲਈ ਕੋਈ ਸ਼ੁਰੂਆਤੀ ਯਤਨ ਕਰੋਗੇ ਤਾਂ ਉਸ ’ਚ ਕੁਝ ਨਾ ਕੁਝ ਸਫਲਤਾ ਮਿਲੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਧਨ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੰਤਾਨ ਪੱਖੋਂ ਕੁਝ ਫਿਕਰ ਪ੍ਰੇਸ਼ਾਨੀ ਰਹਿ ਸਕਦੀ ਹੈ।

ਮਕਰ : ਸਿਤਾਰਾ ਵਪਾਰ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ ਅਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ ਪਰ ਧਿਆਨ ਰੱਖੋ ਕਿ ਕਿਸੇ ਨਾਲ ਆਪ ਦਾ ਝਗੜੇ ਨਾ ਹੋ ਜਾਵੇ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਮੀਨ : ਸਿਤਾਰਾ ਉਲਝਣਾਂ-ਝਗੜਿਆਂ ਵਾਲਾ, ਇਸ ਲਈ ਹਰ ਫਰੰਟ ’ਤੇ ਆਪ ਨੂੰ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਵਾਲਾ ਹੋਵੇਗਾ।

6 ਅਕਤੂਬਰ 2022, ਵੀਰਵਾਰ

ਅੱਸੂ ਸੁਦੀ ਤਿੱਥੀ ਇਕਾਦਸ਼ੀ (ਸਵੇਰੇ 9.41 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਮਕਰ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 20 ਰਾਸ਼ਟਰੀ ਸ਼ਕ ਸੰਮਤ :1944, ਮਿਤੀ : 14 (ਅੱਸੂ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 9, ਸੂਰਜ ਉਦੇ ਸਵੇਰੇ 6.28 ਵਜੇ, ਸੂਰਜ ਅਸਤ ਸ਼ਾਮ 6.03 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਸ਼ਾਮ 7.42 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਸ਼ੂਲ (6-7 ਮੱਧ ਰਾਤ 2.20 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮਕਰ ਰਾਸ਼ੀ ’ਤੇ (ਸਵੇਰੇ 8.28 ਤਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ, (ਸਵੇਰੇ 8.28 ’ਤੇ) ਭਦਰਾ ਰਹੇਗੀ (ਸਵੇਰੇ 9.41 ਤਕ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ ਪੁਰਬ, ਦਿਵਸ ਅਤੇ ਤਿਉਹਾਰ : ਪਾਪਾਂਕੁਸ਼ਾ ਇਕਾਦਸ਼ੀ ਵਰਤ, ਭਰਤ ਮਿਲਾਪ।।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mukesh

Content Editor

Related News