ਬ੍ਰਿਖ, ਮਿਥੁਨ ਸਮੇਤ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ ਹੋ ਸਕਦਾ ਹੈ ਧਨ ਲਾਭ, ਪੜ੍ਹੋ ਅੱਜ ਦਾ ਰਾਸ਼ੀਫਲ
Tuesday, Aug 23, 2022 - 03:24 AM (IST)

ਮੇਖ : ਕਿਸੇ ਵੱਡੇ ਅਤੇ ਪ੍ਰਭਾਵਸ਼ਾਲੀ ਸੱਜਣ ਮਿੱਤਰ ਦੇ ਸੁਪੋਰਟਿਵ, ਹਮਦਰਦਾਨਾ ਰੁਖ ਕਰਕੇ ਆਪ ਦਾ ਕੋਈ ਉਲਝਿਆ ਵਿਗੜਿਆ ਕੰਮ ਮੰਜ਼ਿਲ ਵੱਲ ਅੱਗੇ ਵਧ ਸਕਦਾ ਹੈ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਉਨ੍ਹਾਂ ਨੂੰ ਸੰਵਾਰਨ ਵਾਲਾ, ਯਤਨ ਕਰਨ ’ਤੇ ਕਿਸੇ ਅਦਾਲਤੀ ਕੰਮ ’ਚੋਂ ਕੋਈ ਮੁਸ਼ਕਲ ਹਟ ਸਕਦੀ ਹੈ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਆਪਣੇ ਆਪ ਨੂੰ ਮੌਸਮ ਦੇ ਐਕਸਪੋਜ਼ਰ ਤੋਂ ਬਚਾ ਕੇ ਰੱਖੋ।
ਕਰਕ : ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਨੂੰ ਧੀਰਜ ਨਾਲ ਕਰੋ, ਕਿਉਂਕਿ ਜਲਦਬਾਜ਼ੀ ’ਚ ਕੀਤਾ ਗਿਆ ਹਰ ਕੰਮ ਪ੍ਰੇਸ਼ਾਨੀ ਦੇਣ ਵਾਲਾ ਹੋਵੇਗਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੰਨਿਆ : ਕਿਸੇ ਅਫਸਰ ਦੇ ਸਾਫਟ, ਲਚੀਲੇ ਅਤੇ ਸੁਪੋਰਟਿਵ ਰੁਖ ਕਰਕੇ ਆਪ ਦਾ ਕੋਈ ਪੈਂਡਿੰਗ ਚਲਿਆ ਆ ਰਿਹਾ ਕੰਮ ਸਿਰੇ ਚੜ੍ਹ ਸਕਦਾ ਹੈ।
ਤੁਲਾ : ਯਤਨ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਘਰੇਲੂ ਮੋਰਚੇ ’ਤੇ ਤਣਾਤਣੀ ਖਿਚਾਤਣੀ ਰਹੇਗੀ।
ਬ੍ਰਿਸ਼ਚਕ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਸ਼ੁੱਭ ਕੰਮਾਂ ’ਚ ਵੀ ਧਿਆਨ ਰਹੇਗਾ।
ਮਕਰ : ਧਿਆਨ ਰੱਖੋ ਕਿ ਅਚਾਨਕ ਉਭਰਦੇ, ਕਿਸੇ ਵੈਰ ਵਿਰੋਧ ਕਰਕੇ ਆਪ ਦੀ ਸਾਰੀ ਪਲਾਨਿੰਗ ਉਖੜ-ਵਿਗੜ ਨਾ ਜਾਵੇ।
ਕੁੰਭ : ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਆਪਣੇ ’ਤੇ ਗੁੱਸੇ ਨੂੰ ਹਾਵੀ ਨਾ ਹੋਣ ਦਿਓ।
ਮੀਨ : ਕਿਸੇ ਰੁਕੇ ਪਏ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ’ਤੇ ਕੁਝ ਬਿਹਤਰ ਨਤੀਜਾ ਮਿਲਣ ਦੀ ਆਸ ਹੋ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
23 ਅਗਸਤ 2022, ਮੰਗਲਵਾਰ
ਭਾਦੋਂ ਵਦੀ ਤਿੱਥੀ ਇਕਾਦਸ਼ੀ (ਸਵੇਰੇ 6.08 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਖ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਭਾਦੋਂ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 1 (ਭਾਦੋਂ), ਹਿਜਰੀ ਸਾਲ 1444, ਮਹੀਨਾ : ਮੁਹੱਰਰਮ, ਤਰੀਕ : 24, ਸੂਰਜ ਉਦੇ ਸਵੇਰੇ 6.02 ਵਜੇ, ਸੂਰਜ ਅਸਤ ਸ਼ਾਮ 6.58 ਵਜੇ (ਜਲੰਧਰ ਟਾਈਮ) ਨਕਸ਼ੱਤਰ : ਆਰਦਰਾ (ਸਵੇਰੇ 10.44 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਸਿੱਧੀ (23-24 ਮੱਧ ਰਾਤ 12.37 ਤੱਕ) ਅਤੇ ਮਗਰੋਂ ਯੋਗ ਵਿਅਕਤੀਪਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅਜਾ ਇਕਾਦਸ਼ੀ ਵਰਤ, ਵਤਸ ਦੁਆਦਸ਼ੀ (ਪੂਜਾ), ਰਾਸ਼ਟਰੀ ਸ਼ਕ ਭਾਦੋਂ ਮਹੀਨਾ ਅਤੇ ਸ਼ਰਦ ਰੁਤ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)